ਕੌਮਫੀ ਕਾਨਵੈਂਟ ਸਕੂਲ ’ਚ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ
ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿੱਚ ਵਿੱਦਿਅਕ ਸੈਸ਼ਨ 2026-27 ਦਾ ਸ਼ੁਭ ਆਰੰਭ
Publish Date: Sun, 29 Mar 2026 05:22 PM (IST)
Updated Date: Sun, 29 Mar 2026 05:24 PM (IST)
ਕਪਿਲ ਜਸੂਜਾ .ਪੰਜਾਬੀ ਜਾਗਰਣ ਫਾਜ਼ਿਲਕਾ : ਸ਼੍ਰੀਮਦਨ ਗੋਪਾਲ ਰੋਡ, ਫਾਜ਼ਿਲਕਾ ਸਥਿਤ ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵ’ਚ ਵਿੱਦਿਅਕ ਸੈਸ਼ਨ 2026-27 ਦਾ ਸ਼ੁਭ ਆਰੰਭ ਹਵਨ ਨਾਲ ਕੀਤਾ ਗਿਆ। ਸਕੂਲ ਦੇ ਚੇਅਰਮੈਨ ਗੌਰਵ ਝਿੰਝਾ ਤੇ ਪ੍ਰਿੰਸੀਪਲ ਸੁਨੀਤਾ ਗੁੰਬਰ ਨੇ ਪੂਰਨ ਆਹੁਤੀ ਪਾ ਕੇ ਹਵਨ ਦੀ ਸਮਾਪਤੀ ਕੀਤੀ। ਸਕੂਲ ਦੇ ਸਰਪ੍ਰਸਤ ਸ੍ਰੀਮਾਨ ਗੌਰਵ ਝਿੰਝਾ ਨੇ ਵੀ ਵਿਦਿਆਰਥੀਆਂ ਨੂੰ ਨਵੇਂ ਵਿੱਦਿਅਕ ਸੈਸ਼ਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਬੱਚਿਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਫਲਤਾ ਦਾ ਇੱਕੋ ਇੱਕ ਰਸਤਾ ਸਖ਼ਤ ਮਿਹਨਤ ਅਤੇ ਆਤਮ ਵਿਸ਼ਵਾਸ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਪੂਰੀ ਨਿਸ਼ਠਾ ਨਾਲ ਪੜ੍ਹਾਈ ਕਰਨ ਦੀ ਸਲਾਹ ਦਿੱਤੀ। ਇਸ ਸ਼ੁਭ ਮੌਕੇ ਤੇ ਸਕੂਲ ਦੇ ਅਧਿਆਪਕ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ਸਕੂਲ ਵਿੱਚ ਚਾਰੇ ਪਾਸੇ ਖੁਸ਼ੀ ਅਤੇ ਨਵੀਂ ਊਰਜਾ ਦਾ ਸੰਚਾਰ ਦੇਖਿਆ ਗਿਆ। ਹਵਨ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਸਕੂਲ ਪ੍ਰਬੰਧਕਾਂ ਨੇ ਉਮੀਦ ਪ੍ਰਗਟਾਈ ਕਿ ਇਹ ਨਵਾਂ ਵਿੱਦਿਅਕ ਸੈਸ਼ਨ ਸਾਰੇ ਵਿਦਿਆਰਥੀਆਂ ਲਈ ਗਿਆਨ, ਅਨੁਸ਼ਾਸਨ ਅਤੇ ਸਫਲਤਾ ਨਾਲ ਭਰਪੂਰ ਰਹੇਗਾ।