- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਕਾਲਜ ਵਿੱਚ ਇੱਕ ਰੋਜ਼ਾ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ
ਹੈਪੀ ਕਾਠਪਾਲ, ਪੰਜਾਬੀ ਜਾਗਰਣ
ਜਲਾਲਾਬਾਦ : ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਵਿਖੇ ਵਿਸ਼ੇ ਉੱਪਰ ਡੀਨ ਕਾਲਜ ਡਿਪੈਲਵਮੈਂਟ ਕਾਊਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਪੋਂਸਰ ਨੈਸ਼ਨਲ ਸੈਮੀਨਾਰ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਦੀ ਅਗਵਾਈ ਹੇਠ ਕਰਵਾਈ ਗਿਆ। ਸੈਮੀਨਾਰ ਦੇ ਇਨੌਗਰਲ ਸੈਸ਼ਨ ਦੌਰਾਨ ਪ੍ਰਿੰਸੀਪਲ ਡਾ. ਜਯੋਤਸਨਾ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉੱਤਰ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸੈਮੀਨਾਰ ਦਾ ਕੁੰਜੀਵਤ ਭਾਸ਼ਣ ਰੋਣਕੀ ਰਾਮ ਇਮੈਰੇਟਸ, ਇੰਸਟੀਚਿਊਟ ਆਫ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ ਚੰਡੀਗੜ੍ਹ ਵੱਲੋਂ ਦਿੱਤਾ ਗਿਆ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਸਮੇਂ ਦੇ ਇਤਿਹਾਸ ਉੱਪਰ ਚਾਨਣ ਪਾਉਂਦੇ ਹੋਏ ਵਰਤਮਾਨ ਸਮੇਂ ਪੰਜਾਬ ਬਾਡਰ ’ਤੇ ਰਹਿਣ ਵਾਲੇ ਵਸਨੀਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਉੱਪਰ ਚਾਨਣ ਪਾਇਆ।
ਸਮੁੱਚੇ ਸੈਮੀਨਾਰ ਨੂੰ ਤਿੰਨ ਟੈਕਨੀਕਲ ਸੈਸ਼ਨਾਂ ਵਿੱਚ ਚਲਾਇਆ ਗਿਆ। ਪਹਿਲੇ ਸੈਸ਼ਨ ਦਾ ਡਾ. ਚੱਕਰਵਰਤੀ ਮਹਾਜਨ, ਦਿੱਲੀ ਯੂਨੀਵਰਸਿਟੀ, ਪ੍ਰੋ. ਬਾਵਾ ਸਿੰਘ, ਸੈਂਟਰਲ ਯੂਨੀਵਰਸਿਟੀ ਬਠਿੰਡਾ, ਡਾ. ਨਿਰਮਲ ਸਿੰਘ, ਦੁਆਬਾ ਕਾਲਜ ਜਲੰਧਰ ਅਤੇ ਪਰਮਜੀਤ ਸਿੰਘ ਢਾਬਾ ਐਡਵੋਕੇਟ ਅਤੇ ਸਮਾਜ ਸੇਵਕ ਦੁਆਰਾ ਆਪਣੇ ਭਾਸ਼ਣਾਂ ਦੌਰਾਨ ਵਿਦਿਆਰਥਣਾਂ ਅਤੇ ਡੈਲੀਗੇਟਸ ਨੂੰ ਸੰਬੋਧਨ ਕੀਤਾ ਗਿਆ। ਉਪਰੋਕਤ ਵਿਦਵਾਨਾਂ ਦੁਆਰਾ ਪੰਜਾਬ, ਜੰਮੂ ਕਸ਼ਮੀਰ ਅਤੇ ਹੋਰ ਲੱਗਦੇ ਬਾਡਰ ਸਟੇਟ ਅਤੇ ਉੱਥੇ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਜਿਕ ਆਰਥਿਕ ਪੱਧਰ ਉੱਪਰ ਚਰਚਾ ਕੀਤੀ ਗਈ। ਦੂਸਰੇ ਟੈਕਨੀਕਲ ਸੈਸ਼ਨ ਵਿੱਚ ਜੋ ਬਾਅਦ ਦੁਪਹਿਰ ਸ਼ੁਰੂ ਹੋਇਆ ਦੌਰਾਨ ਡਾ. ਦਵਿੰਦਰ ਕੌਰ ਖਾਲਸਾ ਕਾਲਜ ਅੰਮ੍ਰਿਤਸਰ, ਡਾ. ਸੁਰਿੰਦਰ ਸਿੰਘ, ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਕਾਉਣੀ, ਡਾ. ਰਾਜਵਿੰਦਰ ਕੌਰ ਸਰਕਾਰੀ ਕਾਲਜ ਦਾਨੇਵਾਲਾ, ਡਾ. ਮਨਦੀਪ ਕੌਰ, ਸਰਕਾਰੀ ਕਾਲਜ ਕੋਟਕਪੁਰਾ, ਦੁਆਰਾ ਆਪਣੇ ਭਾਸ਼ਣਾਂ ਬਾਡਰ ਅਤੇ ਵੰਡ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਸੈਮੀਨਾਰ ਵਿੱਚ ਪੰਜਾਬ ਕਲਾਸਸ ਜਲਾਲਾਬਾਦ, ਗਲੋਬਲ ਕੰਪਿਊਟਰ ਇੰਸਟੀਚਿਊਸ਼ਨ ਅਤੇ ਕੇਸੀ ਪਬਲੀਕੇਸ਼ਨ ਜਲਾਲਾਬਾਦ ਦੁਆਰਾ ਕੋ. ਸਪੋਸਰ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਸੈਮੀਨਾਰ ਦੌਰਾਨ ਜਲਾਲਾਬਾਦ ਪੱਤਰਕਾਰ ਭਾਈਚਾਰੇ ਵਿੱਚੋਂ ਹਰਪ੍ਰੀਤ ਸਿੰਘ ਮਹਿਮੀ, ਕੁਲਦੀਪ ਬਰਾੜ, ਸੋਨਾ ਸਿੰਘ ਧੁਨਕੀਆਂ ਅਤੇ ਸਤਨਾਮ ਸਿੰਘ ਫਲੀਆਂ ਵਾਲਾ ਦੁਆਰਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਗਈ।
ਸੈਮੀਨਾਰ ਦੇ ਸਮਾਪਤੀ ਸਮਾਗਮ ਦੌਰਾਨ ਸੈਮੀਨਾਰ ਕਨਵੀਨਰ ਡਾ. ਰਾਜੀਵ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਇਹੋ ਜਿਹੇ ਮਹੱਤਵਪੂਰਨ ਵਿਸ਼ਿਆਂ ਉੱਪਰ ਕਾਲਜ ਵਿੱਚ ਸੈਮੀਨਾਰ ਕਰਵਾਉਣ ਦੀ ਲਗਾਤਰਤਾ ਬਣਾਏ ਰੱਖਣ ਲਈ ਯਕੀਨ ਪ੍ਰਗਟਾਇਆ। ਕਾਲਜ ਸੈਮੀਨਾਰ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸੈਮੀਨਾਰ ਪ੍ਰਬੰਧਕੀ ਕਮੇਟੀ ਮੈਂਬਰ ਡਾ. ਪਰਮਿੰਦਰ ਕੌਰ, ਏਕਤਾ, ਪਰਮਜੀਤ ਕੌਰ, ਰਾਘਵ, ਸ਼ਿਲਪਾ ਰਾਣੀ, ਪ੍ਰਭਲੀਨ ਕੌਰ, ਅਮਨਦੀਪ ਕੌਰ, ਸਤਨਾਮ ਸਿੰਘ, ਗੁਰਚਰਨ ਸਿੰਘ, ਅਜੈ ਗਰੋਵਰ ਆਦਿ ਦੁਆਰਾ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਸੈਮੀਨਾਰ ਦੀ ਸਮਾਪਤੀ ਕਾਲਜ ਪ੍ਰਿੰਸੀਪਲ ਦੁਆਰਾ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ ਗਿਆ। 2013 ਤੋਂ ਸਥਾਪਿਤ ਹੋਏ ਸਰਕਾਰੀ ਕਾਲਜ (ਲੜਕੀਆਂ) ਜਲਾਲਾਬਾਦ ਦੇ ਇਤਿਹਾਸ ਵਿੱਚ ਪਹਿਲਾ ਨੈਸ਼ਨਲ ਸੈਮੀਨਾਰ ਕਰਵਾਉਣ ਲਈ ਪ੍ਰਿੰਸੀਪਲ ਵੱਲੋਂ ਸੈਮੀਨਾਰ ਪ੍ਰਬੰਧਕ ਕਮੇਟੀ ਨੂੰ ਸਫਲਤਾਪੂਰਵਕ ਸੈਮੀਨਾਰ ਕਰਵਾਉਣ ਲਈ ਵਧਾਈ ਦਿੱਤੀ ਗਈ।