ਅਰਨੀਵਾਲਾ ਵਿਖੇ 9.84 ਕਰੋੜ ਦੀ ਲਾਗਤ ਨਾਲ ਬਣੇਗੀ ਮੰਡੀ : ਗੋਲਡੀ ਕੰਬੋਜ
ਅਰਨੀਵਾਲਾ ਵਿਖੇ 9 ਕਰੋੜ 84 ਲੱਖ ਦੀ ਲਾਗਤ ਨਾਲ ਬਣੇਗੀ ਮੰਡੀ:ਗੋਲਡੀ ਕੰਬੋਜ
Publish Date: Tue, 03 Mar 2026 04:24 PM (IST)
Updated Date: Tue, 03 Mar 2026 04:26 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਅਰਨੀਵਾਲਾ ਵਿਖੇ 9 ਕਰੋੜ 84 ਲੱਖ ਦੀ ਲਾਗਤ ਨਾਲ ਪਹਿਲੀ ਇਤਿਹਾਸਿਕ ਮੰਡੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇੱਥੇ 58 ਹਜ਼ਾਰ ਦੀ ਲਾਗਤ ਨਾਲ ਮਾਰਕੀਟ ਕਮੇਟੀ ਦਫਤਰ ਵੀ ਬਣੇਗਾ।ਜਾਣਕਾਰੀ ਦਿੰਦੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਸ ਮੰਡੀ ਵਿੱਚ ਕਿਸਾਨ ਤੇ ਵਪਾਰੀ ਆਪਣੀ ਜਾਮਨ, ਸਬਜ਼ੀ, ਫਲ ਤੇ ਫਸਲਾਂ ਖਰੀਦ ਵੇਚ ਸਕਣਗੇ। ਇਸ ਮੰਡੀ ਦਾ ਨਾਮ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਗ੍ਰੇਂ, ਫਰੂਟ, ਵੈਜੀਟੇਬਲ ਤੇ ਜਾਮਨ ਮੰਡੀ ਅਰਨੀਵਾਲਾ ਹੋਵੇਗਾ। ਉਹਨਾਂ ਅਰਨੀਵਾਲ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਇੱਥੇ ਇੱਕ ਮੰਡੀ ਸਥਾਪਿਤ ਕੀਤੀ ਜਾਵੇ ਤੇ ਹੁਣ ਪੰਜਾਬ ਸਰਕਾਰ ਵੱਲੋਂ ਇੱਥੇ ਇੱਕ ਇਤਿਹਾਸਿਕ ਮੰਡੀ ਬਣਾਈ ਜਾ ਰਹੀ ਹੈ। ਜਿਸ ਵਿੱਚ ਹਰ ਤਰਹਾਂ ਦੀ ਫਸਲ ਸਬਜ਼ੀਆਂ ਤੇ ਫਲ ਖਰੀਦੀਆਂ ਤੇ ਵੇਚੀਆਂ ਜਾਣਗੀਆਂ ਉਨਾਂ ਦੱਸਿਆ ਕਿ ਇਹ ਮੰਡੀ ਤਿੰਨ ਚਾਰ ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਮੇਟੀ ਤੋਂ ਸਵਾ ਕਰੋੜ ਦੀ ਲਾਗਤ ਨਾਲ ਇਹ ਜਗ੍ਹਾ ਖਰੀਦੀ ਤੇ ਹੁਣ ਪੰਜਾਬ ਸਰਕਾਰ ਨੇ ਮੰਡੀ ਬੋਰਡ ਰਾਹੀਂ 9 ਕਰੋੜ 84 ਲੱਖ 58 ਹਜ਼ਾਰ ਦੀ ਲਾਗਤ ਨਾਲ ਇਸ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ। ਉਨ੍ਹਾਂ ਕਿਹਾ ਕਿ ਜਲਾਲਾਬਾਦ ਤੇ ਅਰਨੀਵਾਲਾ ਦੇ ਸਾਰੇ ਮਸਲੇ ਆਉਣ ਵਾਲੇ ਦਿਨਾਂ ਵਿੱਚ ਹੱਲ ਕੀਤੇ ਜਾਣਗੇ। ਉਹਨਾਂ ਕਿਹਾ ਕਿ 28 ਸੜਕਾਂ ਅਰਨੀ ਵਾਲਾ ਦੀਆਂ 65 ਕਿਲੋਮੀਟਰ ਨਵੀਆਂ ਆਈਆਂ ਤੇ 150 ਕਿਲੋਮੀਟਰ ਰਿਪੇਅਰ ਲਈ ਆਈਆ।ਉਹਨਾਂ ਕਿਹਾ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਚਾਰ ਕਰਮਾਂ ਦੀ ਕੋਈ ਵੀ ਸੜਕ ਨਹੀਂ ਜੋ ਮਨਜ਼ੂਰ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਪਿਛਲੇ 25 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਵੀ ਸਰਕਾਰ ਦੇ ਸਮੇਂ ਵਿੱਚ ਏਨੀਆਂ ਸੜਕਾਂ ਪੱਕੀਆਂ ਨਹੀਂ ਬਣਾਈਆਂ ਗਈਆਂ ਜਿੰਨੀਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਮੇਂ ਵਿੱਚ ਹੋਈਆਂ ਹਨ ਇਸ ਲਈ ਉਹ ਪੰਜਾਬ ਸਰਕਾਰ ਦੇ ਤਹਿਤ ਦਿਲੋਂ ਧੰਨਵਾਦੀ ਹਨ ਜਿਨਾਂ ਨੇ ਸਾਡੇ ਹਲਕੇ ਨੂੰ ਇਨਾ ਮਾਣ ਬਖਸ਼ਿਆ ਹੈ।