ਦੁਕਾਨ ਦੀ ਤੀਜੀ ਮੰਜਿਲ ’ਤੇ ਲਟਕਦੀ ਲਾਸ਼ ਬਰਾਮਦ
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ
Publish Date: Tue, 17 Mar 2026 03:54 PM (IST)
Updated Date: Tue, 17 Mar 2026 03:58 PM (IST)
ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਅਬੋਹਰ ਦੇ ਹਕੀਕਤ ਰਾਏ ਚੌਕ ’ਚ ਸਥਿਤ ਇੱਕ ਦੁਕਾਨ ਦੇ 50 ਸਾਲਾ ਅਕਾਊਂਟੈਂਟ ਰਾਮ ਪ੍ਰਤਾਪ ਨੇ ਖੁਦਕੁਸ਼ੀ ਕਰ ਲਈ। ਉਸਨੇ ਦੁਕਾਨ ਦੀ ਤੀਜੀ ਮੰਜ਼ਿਲ ’ਤੇ ਫਾਹਾ ਲੈ ਲਿਆ। ਹੰਸਰਾਜ ਫਰਮ ਦੇ ਮਾਲਕ ਹੰਸਰਾਜ ਸੁਮਿਤ ਕੁਮਾਰ ਨੇ ਦੱਸਿਆ ਕਿ ਅਜ਼ੀਮਗੜ੍ਹ ਦਾ ਰਹਿਣ ਵਾਲਾ ਰਾਮ ਪ੍ਰਤਾਪ ਲਗਭਗ 22 ਸਾਲਾਂ ਤੋਂ ਉਸਦੀ ਦੁਕਾਨ ’ਤੇ ਕੰਮ ਕਰ ਰਿਹਾ ਸੀ। ਜਦੋਂ ਉਹ ਦੇਰ ਸ਼ਾਮ ਦੁਕਾਨ ਬੰਦ ਕਰ ਰਿਹਾ ਸੀ, ਤਾਂ ਰਾਮ ਪ੍ਰਤਾਪ ਦੁਕਾਨ ’ਤੇ ਨਹੀਂ ਸੀ, ਪਰ ਉਸਦੀ ਮੋਟਰ ਸਾਈਕਲ ਬਾਹਰ ਖੜ੍ਹੀ ਸੀ। ਇੱਕ ਹੋਰ ਕਰਮਚਾਰੀ, ਦਿਲੀਪ ਕੁਮਾਰ ਨੇ ਰਾਮ ਪ੍ਰਤਾਪ ਨੂੰ ਮੋਬਾਈਲ ਫੋਨ ’ਤੇ ਫੋਨ ਕੀਤਾ ਤਾਂ ਫ਼ੋਨ ਉੱਪਰਲੀ ਮੰਜ਼ਿਲ ’ਤੇ ਘੰਟੀ ਵੱਜ ਰਹੀ ਸੀ। ਜਦੋਂ ਉਹ ਰਾਮ ਪ੍ਰਤਾਪ ਨੂੰ ਲੱਭਣ ਗਿਆ ਤਾਂ ਉਹ ਕਮਰੇ ’ਚ ਲਟਦਾ ਮਿਲਿਆ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਮ੍ਰਿਤਕ ਦਾ ਪਰਿਵਾਰ ਵੀ ਮੌਕੇ ’ਤੇ ਪਹੁੰਚ ਗਿਆ। ਹਾਲਾਂਕਿ, ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਅਤੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।