- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫ਼ਾਜ਼ਿਲਕਾ : ਦਸ਼ਮ ਪਿਤਾ, ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਫ਼ਾਜ਼ਿਲਕਾ ਦੀ ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਂਕ, ਅਬੋਹਰ ਰੋਡ, ਦਾਣਾ ਮੰਡੀ ਦੇ ਸਾਹਮਣੇ, ਫਲਾਈ ਓਵਰ ਨੇੜਿਓ, ਮਲੋਟ ਚੌਂਕ, ਮਹਾਜਨ ਮਾਰਕੀਟ, ਬੱਸ ਅੱਡਾ, ਅੰਡਰਬ੍ਰਿਜ, ਰੈਡਕਰਾਸ ਮਾਰਕੀਟ, ਹੋਟਲਾ ਬਾਜ਼ਾਰ, ਸਾਈਕਲਾਂ ਬਾਜ਼ਾਰ ਚੌਂਕ, ਸਾਈਕਲਾਂ ਬਾਜ਼ਾਰ, ਸ਼ਾਸਤਰੀ ਚੌਂਕ, ਵਾਣ ਬਾਜ਼ਾਰ, ਸਰਾਫ਼ਾਂ ਬਾਜ਼ਾਰ, ਚੌਂਕ ਘੰਟਾਘਰ, ਉੱਨ ਬਾਜ਼ਾਰ, ਬਜਾਜੀ ਬਾਜ਼ਾਰ, ਪੁਰਾਣਾ ਅਬੋਹਰੀ ਅੱਡਾ, ਗਾਂਧੀ ਚੌਂਕ, ਰਾਮ ਕੀਰਤਨ ਸਭਾ ਮੰਦਰ ਰੋਡ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜਾ ਸਕੇ ਸੰਪੂਰਨ ਹੋਇਆ। ਨਗਰ ਕੀਰਤਨ ਦੇ ਸੁਆਗਤ ਲਈ ਸਮੁੱਚੇ ਰੂਟ ’ਤੇ ਵੱਡੀ ਪੱਧਰ ’ਤੇ ਸਜਾਵਟੀ ਗੇਟ ਲਗਾਏ ਗਏ। ਸ਼ਹਿਰ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਇਸ ਨਗਰ ਕੀਰਤਨ ਦਾ ਸੁਆਗਤ ਅਤੇ ਥਾਂ-ਥਾਂ ’ਤੇ ਮਠਿਆਈਆਂ ਆਦਿ ਦੇ ਲੰਗਰ ਲੱਗੇ ਹੋਏ ਸਨ। ਨਗਰ ਕੀਰਤਨ ਦੇ ਮੂਹਰੇ ਛੋਟੇ ਛੋਟੇ ਬੱਚਿਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਮੌਕੇ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਨਤਮਸਤਕ ਹੋ ਰਹੀਆਂ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਸ਼ਾਮਲ ਹੋਈਆਂ। ਇਸ ਮੌਕੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ, ਭਾਈ ਜਪਨੀਤ ਸਿੰਘ, ਬੀਬੀ ਤ੍ਰਿਪਤ ਕੌਰ ਦੇ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਕੰਵਲਜੀਤ ਸਿੰਘ, ਦਵਿੰਦਰ ਪਾਲ ਸਿੰਘ, ਅਮਰਜੀਤ ਸਿੰਘ ਸੰਧੂ, ਬਲਬੀਰ ਸਿੰਘ, ਮਹਿੰਗਾ ਸਿੰਘ ਜੇ ਈ, ਮਾਸਟਰ ਸਰਬਜੀਤ ਸਿੰਘ, ਪਰਮਜੀਤ ਸਿੰਘ ਪਟਵਾਰੀ, ਅਮਰੀਕ ਸਿੰਘ, ਜਰਨੈਲ ਸਿੰਘ, ਪ੍ਰਭਜੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਰਾਣੂ, ਗੁਰਮੀਤ ਸਿੰਘ ਪੋਹਲੀ, ਦਵਿੰਦਰ ਸਿੰਘ ਅਹੂਜਾ, ਸੁਖਵਿੰਦਰ ਸਿੰਘ ਤਨੇਜਾ, ਪਰਮਜੀਤ ਸਿੰਘ ਫਾਰਮਾਸਿਸਟ, ਗੁਰਿੰਦਰ ਸਿੰਘ ਬੰਟੀ, ਗੁਰਪ੍ਰੀਤ ਸਿੰਘ ਜੱਗਾ, ਸਹਿਜਪਾਲ ਸਿੰਘ, ਗੁਰਵੰਤ ਸਿੰਘ ਬਰਾੜ ਅਭੁੱਨ, ਲਖਵਿੰਦਰ ਸਿੰਘ ਨੋਨਾ ਬਰਾੜ ਸਰਪੰਚ ਅਭੁੱਨ ਅਰਵਿੰਦਰ ਸਿੰਘ ਭੋਲਾ, ਬਰਜਿੰਦਰ ਸਿੰਘ ਬੇਦੀ, ਗੁਰਕੀਰਤ ਸਿੰਘ ਚੁੱਘ, ਅਮਰ ਸਿੰਘ ਕਾਠਪਾਲ, ਹਰਦਿਆਲ ਸਿੰਘ ਕਾਠਪਾਲ, ਪ੍ਰਿੰਸੀਪਲ ਨਰਿੰਦਰ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਮੋਨੂੰ ਸ਼ਾਹ, ਅਮਰੀਕ ਸਿੰਘ, ਗੁਰਜਿੰਦਰ ਸਿੰਘ, ਅਮਿੰਦਰ ਸਿੰਘ ਕਾਠਪਾਲ, ਹਰਮੰਦਰ ਸਿੰਘ ਬੱਸਾਂ ਵਾਲੇ, ਅਵਤਾਰ ਸਿੰਘ ਅਹੂਜਾ, ਘਮੰਡ ਸਿੰਘ ਅਹੂਜਾ, ਪਰਮਜੀਤ ਸਿੰਘ ਪੰਮਾ, ਸੁਖਵਿੰਦਰ ਸਿੰਘ ਪੱਪੂ ਤਨੇਜਾ, ਜਗਜੀਤ ਸਿੰਘ ਤਨੇਜਾ, ਹਰਦੀਪ ਸਿੰਘ, ਮਨਦੀਪ ਸਿੰਘ ਕੰਬੋਜ,ਅਮਨ ਦੁਰੇਜਾ ਆਦਿ ਨੇ ਪੂਰਨ ਸੇਵਾ ਨਿਭਾਈ। ਇਸ ਮੌਕੇ ਦਸਮੇਸ਼ ਆਟੋ ਸਟੋਰ ਵਾਲਿਆਂ ਵਲੋਂ ਫੁੱਲਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਪੰਜ ਪਿਆਰੇ ਸਾਹਿਬਾਨ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਬਾਲਾ ਜੀ ਮੰਦਰ ਮਾਰਕੀਟ ਦੇ ਦੁਕਾਨਦਾਰਾਂ, ਸਪੇਅਰ ਪਾਰਟਸ ਮਾਰਕੀਟ ਦੇ ਦੁਕਾਨਦਾਰਾਂ, ਓਕਾਂਰ ਇੰਜੀਨੀਅਰਿੰਗ ਵਰਕਸ ਵਾਲਿਆਂ ਵਲੋਂ ਲੰਗਰ ਲਗਾਏ ਗਏ।