ਸਾਂਸਦ ਘੁਬਾਇਆ ਨਾਲ ਟੈੱਟ ਮਾਮਲੇ ਸਬੰਧੀ ਕੀਤੀ ਮੁਲਾਕਾਤ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫ਼ਦ ਵੱਲੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਨਾਲ ਟੈੱਟ ਮਾਮਲੇ ਸਬੰਧੀ ਕੀਤੀ ਗਈ ਮੁਲਾਕਾਤ
Publish Date: Wed, 15 Apr 2026 03:59 PM (IST)
Updated Date: Wed, 15 Apr 2026 04:03 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਵੱਲੋਂ ਫਿਰੋਜਪੁਰ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਮਿਲ ਕੇ ਮੁਲਾਕਾਤ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਰਾਜ ਸਭਾ ਮੈਂਬਰ ਪਾਰਲੀਮੈਂਟ ਸਾਥੀ ਜਾਹਨ ਬ੍ਰਿਟਾਸ ਵੱਲੋਂ ਟੈਟ ਦੇ ਖਿਲਾਫ ਜੋ ਰਾਜ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ, ਉਸ ਬਿੱਲ ਦਾ ਪੂਰਾ ਸਮਰਥਨ ਕੀਤਾ ਜਾਵੇ। ਮੋਰਚੇ ਦੇ ਸੁਬਾਈ ਕਨਵੀਨਰ ਸੁਰਿੰਦਰ ਕੰਬੋਜ, ਪਰਮਜੀਤ ਸਿੰਘ ਸੋਰੇਵਾਲਾ, ਅਸ਼ੋਕ ਕੁਮਾਰ, ਅਮਨਦੀਪ ਸਿੰਘ, ਰਾਜ ਕੁਮਾਰ ਹੁਰਾਂ ਦੀ ਅਗਵਾਈ ਵਿੱਚ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਸਾਂਸਦ ਘੁਬਾਇਆ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਕਿ ਉਹ ਸੰਸਦ ਵਿੱਚ ਟੈਟ ਦੇ ਖਿਲਾਫ ਜਰੂਰ ਆਵਾਜ਼ ਉਠਾਉਣਗੇ। ਸੰਸਦ ਦੇ ਵਿੱਚ ਟੈਟ ਦੇ ਖਿਲਾਫ ਆਵਾਜ਼ ਉਠਾ ਕੇ ਅਧਿਆਪਕਾਂ ਦਾ ਰੁਜ਼ਗਾਰ ਬਚਾਉਣ ਵਿੱਚ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਵਾਅਦਾ ਕੀਤਾ ਕਿ ਉਹ ਰਾਜ ਸਭਾ ਵਿੱਚ ਵੀ ਆਪਣੇ ਸਾਥੀ ਰਾਜ ਸਭਾ ਮੈਂਬਰਾਂ ਨਾਲ ਗੱਲਬਾਤ ਕਰਕੇ ਰਾਜ ਸਭਾ ਵਿੱਚ ਵੀ ਬਿੱਲ ਪਾਸ ਕਰਾਉਣ ਵਿੱਚ ਪੂਰਾ ਯਤਨ ਕਰਨਗੇ ਕਿਉਂਕਿ ਇਹ ਅਧਿਆਪਕਾਂ ਦੇ ਰੁਜ਼ਗਾਰ ਦਾ ਅਤੇ ਤਰੱਕੀਆਂ ਦਾ ਵੱਡਾ ਮਸਲਾ ਬਣ ਚੁੱਕਾ ਹੈ। ਇਸ ਮੌਕੇ ਸੁਖਮੰਦਰ ਸਿੰਘ ਸੈਣੀ, ਰਾਕੇਸ਼ ਸਿੰਘ ਮਲੰਗੀ, ਰਾਧਾ ਕ੍ਰਿਸ਼ਨ, ਸ਼ਿੰਦਰ ਸਿੰਘ ਲਾਧੂਕਾ, ਪ੍ਰੇਮ ਸਿੰਘ ਭੰਬਾ ਵੱਟੂ, ਲਾਲ ਸਿੰਘ ਖੀਵਾ, ਪਰਮਜੀਤ ਸਿੰਘ, ਮਾਸਟਰ ਤਾਰਾ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।