ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਪਰਚਾ ਦਰਜ
ਟੱਕਰ ਮਾਰਨ ਵਾਲੇ ਅਣਪਛਾਤੇ ਵਹੀਕਲ ਚਾਲਕ ਤੇ ਪਰਚਾ ਦਰਜ
Publish Date: Thu, 05 Mar 2026 04:04 PM (IST)
Updated Date: Fri, 06 Mar 2026 04:00 AM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ,ਫਾਜਿਲਕਾ:ਥਾਣਾ ਸਦਰ ਫਾਜਿਲਕਾ ਪੁਲਿਸ ਨੇ ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹਿਬ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਪਤਨੀ ਸੰਦੀਪ ਕੌਰ ਜੀਏਵੀ ਜੈਨ ਸਕੂਲ ਚੁਵਾੜਿਆ ਵਾਲੀ ਵਿੱਚ ਅਕਾਉਟੈਂਟ ਦੀ ਨੌਕਰੀ ਕਰਦੀ ਹੈ। ਮਿਤੀ 17-02-2026 ਨੂੰ ਵਕਤ ਕਰੀਬ 8 ਵਜੇ ਉਸਦੀ ਪਤਨੀ ਸੰਦੀਪ ਕੋਰ ਜੀਏਵੀ ਜੈਨ ਸਕੂਲ ਚੁਵਾੜਿਆ ਵਾਲੀ ਇਲੈਕਟ੍ਰੋਨਿਕ ਸਕੂਟਰੀ ਤੇ ਸਵਾਰ ਹੋ ਕੇ ਚਲੀ ਗਈ ਤੇ ਬਾਅਦ ਵਿਚ ਆਪਣੇ ਸਕੂਲ ਦੇ ਕੰਮ ਲਈ ਇਲੈਕਟ੍ਰੋਨਿਕ ਸਕੂਟਰੀ ਤੇ ਸਵਾਰ ਹੋ ਕੇ ਫਾਜ਼ਿਲਕਾ ਵੱਲ ਆ ਰਹੀ ਸੀ ਤਾ ਫਾਜ਼ਿਲਕਾ ਮਲੋਟ ਰੋੜ ਨੇੜੇ ਧੂੜੀਆ ਰਾਇਸ ਮਿੱਲ ਪਾਸ ਉਸਦੀ ਪਤਨੀ ਦੀ ਇਲੈਕਟ੍ਰੋਨਿਕ ਸਕੂਟਰੀ ਕਿਸੇ ਅਣਪਛਾਤੇ ਵਾਹਨ ਚਾਲਕ ਨਾਲ ਟਕਰਾ ਗਈ। ਜਿਸ ਨਾਲ ਉਸਦੀ ਪਤਨੀ ਨੂੰ ਕਾਫੀ ਗੰਭੀਰ ਸੱਟਾਂ ਲੱਗ ਗਈਆਂ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।