ਮਹਾਸ਼ਿਵਰਾਤਰੀ ’ਤੇ ਫੋਰੈਸਟ ਵਿਊ ਵਿਖੇ ਕੈਂਪ ਦੌਰਾਨ 76 ਯੂਨਿਟ ਖ਼ੂਨਦਾਨ
ਮਹਾਸ਼ਿਵਰਾਤਰੀ ਦੇ ਪਾਵਨ ਮੌਕੇ 'ਤੇ ਫੋਰੈਸਟ ਵਿਊ ਵਿੱਚ ਲੱਗੇ ਕੈਂਪ ਦੌਰਾਨ 76 ਯੂਨਿਟ ਖੂਨਦਾਨ
Publish Date: Sun, 15 Feb 2026 05:47 PM (IST)
Updated Date: Sun, 15 Feb 2026 05:51 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ,ਫਾਜ਼ਿਲਕਾ : ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾਜੀ ਧਾਮ ਫਾਜ਼ਿਲਕਾ ਵੱਲੋਂ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਖੂਨਦਾਨ ਕੈਂਪ ਦਾ ਆਯੋਜਨ ਫੋਰੈਸਟ ਵਿਊ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤਾ ਗਿਆ। ਇਸ ਕੈਂਪ ਵਿੱਚ ਪਿੰਡ ਖੂਈਖੇੜਾ ਅਤੇ ਆਸ-ਪਾਸ ਦੇ ਨੌਜਵਾਨਾਂ ਵੱਲੋਂ 76 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਨੂੰ ਪਿੰਡ ਖੂਈਖੇੜਾ ਦੇ ਟੀਮ ਕੋਆਰਡੀਨੇਟਰ ਦੀਪਕ ਭੂਸਰੀ ਅਤੇ ਪੰਕਜ ਦੂਮੜਾ ਦੇ ਵਿਸ਼ੇਸ਼ ਸਹਿਯੋਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਫੋਰੈਸਟ ਵਿਊ ਦੇ ਸੰਚਾਲਕ ਸਤਿਅਮ ਅਤੇ ਉਨ੍ਹਾਂ ਦੇ ਸਮੂਹ ਸਟਾਫ ਵੱਲੋਂ ਵੀ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਗਿਰਧਾਰੀ ਸਿਲਗ, ਸੁਖਵਿੰਦਰ ਬਰਾੜ, ਰਾਘਵ ਨਾਗਪਾਲ, ਵਿਕਾਸ ਝੀਂਝਾ, ਪਰਮਜੀਤ ਸਿੰਘ, ਅਕਸ਼ਿਤ ਸੇਤੀਆ, ਜਸਵੰਤ ਪ੍ਰਜਾਪਤੀ ਅਤੇ ਕਿਰਨ ਪ੍ਰਭਾ ਨੇ ਦੱਸਿਆ ਕਿ ਫਾਜ਼ਿਲਕਾ ਵਿੱਚ ਮੌਸਮ ਦੀ ਤਬਦੀਲੀ ਕਾਰਨ ਖੂਨ ਦੀ ਮੰਗ ਲਗਾਤਾਰ ਵਧਣ ਲੱਗੀ ਹੈ। ਇਸ ਕਾਰਨ ਰੋਜ਼ਾਨਾ ਦੀ ਖਪਤ 12 ਤੋਂ 15 ਯੂਨਿਟ ਹੋਣ ਲੱਗੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ। ਫਾਜ਼ਿਲਕਾ ਵਿੱਚ ਜਿਸ ਕਿਸੇ ਨੂੰ ਵੀ ਖੂਨ ਦੀ ਲੋੜ ਪੈਂਦੀ ਹੈ, ਉਨ੍ਹਾਂ ਨੂੰ ਮੁਫ਼ਤ ਰਿਪਲੇਸਮੈਂਟ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੋਂ ਖੂਨ ਦੀ ਮੰਗ ਕੀਤੇ ਬਿਨਾਂ ਸਿਰਫ਼ ਖੂਨ ਦਿੱਤਾ ਹੀ ਜਾਵੇਗਾ, ਤਾਂ ਖੂਨਦਾਨ ਕੈਂਪ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਇਹ ਸਹੂਲਤ ਮਿਲ ਸਕਦੀ ਹੈ। ਇਸ ਵਿਸ਼ੇਸ਼ ਮੌਕੇ ਤੇ ਸਾਰੇ ਖੂਨਦਾਨੀਆਂ ਨੂੰ ਪੌਲੀ ਬੈਗ, ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਦਾ ਅਗਲਾ ਕੈਂਪ 22 ਫਰਵਰੀ ਨੂੰ ਫਾਜ਼ਿਲਕਾ ਦੇ ਕੈਨੇਡੀਅਨ ਪੀਜ਼ਾ, ਆਈ.ਸੀ.ਆਈ.ਸੀ.ਆਈ. ਬੈਂਕ ਦੇ ਸਾਹਮਣੇ ਲਗਾਇਆ ਜਾਵੇਗਾ।