ਜੰਡ ਵਾਲਾ ਭੀਮੇ ਸ਼ਾਹ ਦੀ ਦਾਣਾ ਮੰਡੀ ਲਈ 57.50 ਲੱਖ ਮੰਜ਼ੂਰ
ਜੰਡ ਵਾਲਾ ਭੀਮੇ ਸ਼ਾਹ ਦੀ ਦਾਣਾ ਮੰਡੀ ਲਈ 57.50 ਲੱਖ ਮੰਜ਼ੂਰ
Publish Date: Wed, 25 Feb 2026 05:32 PM (IST)
Updated Date: Wed, 25 Feb 2026 05:34 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਜੰਡ ਵਾਲਾ ਭੀਮੇ ਸ਼ਾਹਨੂੰ ਮਿਲੀ ਵੱਡੀ ਸੌਗਾਤ।ਜਾਣਕਾਰੀ ਦਿੰਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਜੰਡ ਵਾਲਾ ਭੀਮੇ ਸ਼ਾਹ ਦੀ ਦਾਣਾ ਮੰਡੀ ਲਈ 57.50 ਲੱਖ ਮੰਜ਼ੂਰ। ਊਨਾ ਦੱਸਿਆ ਕਿ ਹਲਕੇ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਵਿਧਾਇਕ ਗੋਲਡੀ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਅਰਨੀਵਾਲਾ ਬਲਾਕ ਅਧੀਨ ਪੈਂਦੇ ਪਿੰਡ ਜੰਡ ਵਾਲਾ ਭੀਮੇ ਸ਼ਾਹ ਦੀ ਪੁਰਾਣੀ ਅਤੇ ਕੱਚੀ ਦਾਣਾ ਮੰਡੀ ਨੂੰ ਪੱਕਾ ਕਰਨ ਲਈ 57 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਿੰਡ ਜੰਡ ਵਾਲਾ ਭੀਮੇ ਸ਼ਾਹ ਦੀ ਸਮੂਹ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਮੰਡੀ ਨੂੰ ਪੱਕਾ ਕਰਨਾ ਇਲਾਕੇ ਦੀ ਇੱਕ ਪੁਰਾਣੀ ਅਤੇ ਮੁੱਖ ਮੰਗ ਸੀ। ਮੰਡੀ ਦੇ ਕੱਚੇ ਹੋਣ ਕਾਰਨ ਕਿਸਾਨਾਂ ਨੂੰ ਫਸਲ ਦੀ ਖਰੀਦ ਅਤੇ ਭੰਡਾਰਨ ਦੌਰਾਨ ਧੂੜ ਅਤੇ ਚਿੱਕੜ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਭਾਰੀ ਬਜਟ ਦੇ ਮਨਜ਼ੂਰ ਹੋਣ ਨਾਲ ਮੰਡੀ ਵਿੱਚ ਪੱਕਾ ਫਰਸ਼ (ਡੀਬੀ ਪੇਵਿੰਗ) ਅਤੇ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਸਰਕਾਰੀ ਅੰਕੜਿਆਂ ਅਨੁਸਾਰ, ਇਸ 57.50 ਲੱਖ ਰੁਪਏ ਦੇ ਬਜਟ ਨੂੰ ਦੋ ਪੜਾਵਾਂ ਵਿੱਚ ਖਰਚ ਕੀਤਾ ਜਾਵੇਗਾ। ਵਿੱਤੀ ਸਾਲ 2026-27 ਲਈ 40.52 ਲੱਖ ਰੁਪਏ ਅਤੇ 2027-28 ਲਈ 16.98 ਲੱਖ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਵਿਧਾਇਕ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਖੇਤਰ ਦੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਾਫੀ ਸਹੂਲਤ ਹੋਵੇਗੀ।