ਅਫੀਮ ਅਤੇ ਇਕ ਮਾਈਕਰੋ ਡਰੋਨ ਬਰਾਮਦ
545 ਗ੍ਰਾਮ ਅਫੀਮ ਅਤੇ ਇੱਕ ਮਾਇਕਰੋ ਡਰੋਨ ਬਰਾਮਦ
Publish Date: Fri, 09 Jan 2026 04:30 PM (IST)
Updated Date: Sat, 10 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਫਾਜ਼ਿਲਕਾ :ਥਾਣਾ ਸਦਰ ਪੁਲਿਸ ਨੇ 545 ਗ੍ਰਾਮ ਅਫੀਮ ਅਤੇ ਇੱਕ ਮਾਈਕਰੋ ਡਰੋਨ ਬਰਾਮਦ ਕੀਤੀ ਹੈ ਜਿਸ ਸਬੰਧੀ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਮੰਗਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਸਮੇਤ ਗਸ਼ਤ ਦੇ ਸੰਬੰਧ ਵਿੱਚ ਪਿੰਡ ਕਾਵਾ ਵਾਲੀ ਬੰਨ ਦੇ ਕੋਲ ਮੌਜੂਦ ਸੀ ਤਾਂ ਮੋਬਾਈਲ ਫੋਨ ਤੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮਹਾਤਮ ਨਗਰ ਤੇ ਦੋਨਾ ਨਾਨਕਾ ਦੇ ਏਰੀਆ ਵਿੱਚ ਸ਼ੱਕੀ ਪੈਕੇਟ ਮਿਲਿਆ ਹੈ। ਜਿਸ ਤੇ ਉਹ ਸਾਥੀ ਕਰਮਚਾਰੀਆਂ ਸਮੇਤ ਮੌਕੇ ’ਤੇ ਪੁੱਜੇ ਜਿਥੇ ਇੰਸਪੈਕਟਰ ਸੰਦੀਪ ਕੁਮਾਰ ਕਮਾਡਰ ਬੀਪੀਓ 19 ਬੀ.ਐਨ, ਬੀਐੱਸਐੱਫ ਨਾਲ ਸਾਂਝਾ ਸਰਚ ਆਪ੍ਰੇਸ਼ਨ ਕਰਨ ਤੇ 545 ਗ੍ਰਾਮ ਅਫੀਮ ਅਤੇ ਇੱਕ ਮਾਇਕਰੋ ਡਰੋਨ ਬਰਾਮਦ ਹੋਇਆ। ਪੁਲਿਸ ਨੇ ਇਸ ਸਬੰਧੀ ਪਰਚਾ ਦਰਜ ਕੀਤਾ ਗਿਆ ਹੈ।