544 ਗ੍ਰਾਮ ਹੈਰੋਇਨ ਤੇ ਡਰੋਨ ਬਰਾਮਦ, ਮਾਮਲਾ ਦਰਜ
544 ਗ੍ਰਾਮ ਹੈਰੋਇਨ ਅਤੇ ਡਰੋਨ ਬਰਾਮਦ, ਅਨਪਛਾਤੇ ਵਿਅਕਤੀ ਤੇ ਮਾਮਲਾ ਦਰਜ
Publish Date: Tue, 14 Apr 2026 05:43 PM (IST)
Updated Date: Wed, 15 Apr 2026 04:06 AM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਥਾਣਾ ਸਦਰ ਜਲਾਲਾਬਾਦ ਪੁਲਿਸ ਨੇ 544 ਗ੍ਰਾਮ ਹੈਰੋਇਨ ਅਤੇ 1 ਡਰੋਨ ਬ੍ਰਾਮਦ ਕਰਕੇ ਅਨਪਛਾਤੇ ਵਿਅਕਤੀ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ 65 ਬਟਾਲੀਅਨ ਬੀ.ਐਸ.ਐਫ ਦੇ ਕੰਪਨੀ ਕਮਾਂਡਰ ਇੰਸਪੈਕਟਰ ਧੰਨਜੇ ਸਰਮਾ ਨੇ ਸੂਚਨਾ ਦਿੱਤੀ ਕਿ ਬੀ.ਐਸ.ਐਫ ਚੌਕੀ ਟਾਹਲੀਵਾਲਾ ਦੇ ਨਜਦੀਕ ਖੇਤਾਂ ਵਿੱਚੋਂ ਇੱਕ ਡਰੋਨ ਡੀ.ਜੇ.ਆਈ ਅਤੇ ਪੀਲੀ ਟੇਪ ਨਾਲ ਲਪੇਟਿਆ ਪੈਕਟ ਬਰਾਮਦ ਹੋਇਆ ਹੈ। ਚੈਕਿੰਗ ਕਰਨ ਤੇ ਉਸ ਵਿੱਚੋਂ 544 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਧਾਰਾ 21(ਸੀ), 23/61/85 ਐੱਨ.ਡੀ.ਪੀ.ਐਸ ਐਕਟ ਅਤੇ 10, 11, 12 ਏਅਰਕ੍ਰਾਫਟ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।