ਮੈਡੀਕਲ ਚੈੱਕਅਪ ਕੈਂਪ ’ਚ 54 ਮਰੀਜ਼ਾਂ ਦੀ ਕੀਤੀ ਜਾਂਚ
ਮੈਡੀਕਲ ਚੈੱਕਅਪ ਕੈਂਪ ’ਚ 54 ਮਰੀਜ਼ਾਂ ਦੀ ਕੀਤੀ ਜਾਂਚ
Publish Date: Sun, 08 Feb 2026 04:27 PM (IST)
Updated Date: Sun, 08 Feb 2026 04:29 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਗਾਂਧੀ ਨਗਰ ਵਿਖੇ ਪਰਮਾਰਥ ਸਭਾ ਵੱਲੋਂ ਚੱਲ ਰਹੀ ਡਿਸਪੈਂਸਰੀ ’ਚ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾ.ਰਾਜੀਵ ਮਿੱਢਾ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਸਭਾ ਦੇ ਅਹੁਦੇਦਾਰ ਸੁਰੇਸ਼ ਚੌਹਾਣ ਨੇ ਦੱਸਿਆ ਕਿ 54 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਹ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹਰ ਬੁੱਧਵਾਰ ਅਤੇ ਐਤਵਾਰ ਲਗਾਇਆ ਜਾਂਦਾ ਹੈ, ਜਿਸ ਦਾ ਫਾਇਦਾ ਹਜ਼ਾਰਾਂ ਦੀ ਗਿਣਤੀ ਚ ਮਰੀਜ਼ ਉਠਾ ਚੁੱਕੇ ਹਨ ਅਤੇ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਲੋਕ ਹਫ਼ਤੇ ’ਚ 2 ਵਾਰ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਚੈੱਕਅਪ ਦਾ ਫਾਇਦਾ ਉਠਾ ਸਕਦੇ ਹਨ। ਇਸ ਮੌਕੇ ਪਰਮਾਰਥ ਸਭਾ ਦੇ ਸਰਪ੍ਰਸਤ ਅਨਿਲਦੀਪ ਨਾਗਪਾਲ, ਇੰਦਰਜੀਤ ਸਿੰਘ ਬੱਬਰ, ਪ੍ਰਧਾਨ ਵਿਜੇ ਬਾਘਲਾ, ਮੀਤ ਪ੍ਰਧਾਨ ਗੁਰਚਰਨ ਕਮੀਰੀਆ, ਖਜ਼ਾਨਚੀ ਸੁਰੇਸ਼ ਚੌਹਾਣ, ਮੈਡਮ ਰਮਨ, ਰੋਬਿਨ ਵੱਟਸ, ਰਮੇਸ਼ ਰਾਠੀ ਅਤੇ ਮਾਨਿਕ ਚੌਹਾਣ ਆਦਿ ਹਾਜ਼ਰ ਸਨ।