ਸਿਮਰਨ ਸਾਧਨਾ ਪਰਿਵਾਰ ਦੇ 24ਵੇਂ ਗੁਰਮਤਿ ਸਮਾਗਮ ’ਚ ਸੌ ਯੂਨਿਟ ਖ਼ੂਨਦਾਨ
ਸਿਮਰਨ ਸਾਧਨਾ ਪਰਿਵਾਰ ਵੱਲੋਂ ਗੁਰਮਤਿ ਸਮਾਗਮ ‘ਚ 24ਵਾਂ ਖੂਨਦਾਨ ਕੈਂਪ
Publish Date: Mon, 16 Mar 2026 05:24 PM (IST)
Updated Date: Mon, 16 Mar 2026 05:28 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਿਮਰਨ ਸਾਧਨਾ ਪਰਿਵਾਰ ਨੇ ਤੀਸਰੇ ਗੁਰਮਤਿ ਸਮਾਗਮ ਦੇ ਸਬੰਧ ਵਿੱਚ 24ਵਾਂ ਖ਼ੂਨਦਾਨ ਕੈਂਪ ‘ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ’ ਸੰਸਥਾ, ਦਸਮੇਸ਼ ਸੇਵਾ ਸੁਸਾਇਟੀ ਤੇ ਜਲਾਲਾਬਾਦ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ। ਕੈਂਪ ਵਿੱਚ ਸੰਗਤ ਨੇ 100 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਖੂਨਦਾਨ ਕਰਨ ਵਾਲੇ ਸਾਰੇ ਦਾਤਾਵਾਂ ਨੂੰ ਰੋਹਿਤ ਚਕਤੀ ਵੱਲੋਂ ਅਤੇ ਦੀਪ ਰੈਸਟੋਰੈਂਟ ਜਲਾਲਾਬਾਦ ਦੇ ਸਹਿਯੋਗ ਨਾਲ ਸਨਮਾਨਿਤ ਵੀ ਕੀਤਾ ਗਿਆ। ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਥਿੰਦ ਨੇ ਖੂਨਦਾਨ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ ਅਤੇ ਇਸ ਨਾਲ ਕਈ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਨੇ ਇਸ ਮੌਕੇ ਕੈਂਪ ਦੇ ਆਯੋਜਨ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਮੈਂਬਰ ਜਸਵਿੰਦਰ ਸਿੰਘ, ਮਲਕੀਤ ਸਿੰਘ, ਸੁਖਚੈਨ ਸਿੰਘ ਖਾਲਸਾ, ਹਰਪ੍ਰੀਤ ਸਿੰਘ ਖਾਲਸਾ, ਪ੍ਰਗਟ ਸਿੰਘ ਖਹਿਰਾ, ਭਗਵਾਨ ਸਿੰਘ, ਤਜਿੰਦਰ ਸਿੰਘ, ਬਲਕਰਨ ਸਿੰਘ, ਡਾ. ਸੁਰੇਸ਼ ਕੁਮਾਰ, ਦੀਪ ਸਿੰਘ, ਪ੍ਰੀਤ ਲੈਬ, ਸੋਨੂ ਆਦਿ ਵੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਕੈਂਪ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਇਆ। ਆਯੋਜਕਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਮਨੁੱਖਤਾ ਦੀ ਸੇਵਾ ਲਈ ਇਸ ਤਰ੍ਹਾਂ ਦੇ ਸਮਾਜਿਕ ਅਤੇ ਸੇਵਾ ਭਾਵਨਾ ਨਾਲ ਜੁੜੇ ਕਾਰਜ ਜਾਰੀ ਰੱਖੇ ਜਾਣਗੇ।