ਕੈਂਪ ਦੌਰਾਨ 225 ਨੌਜਵਾਨਾਂ ਨੇ ਕੀਤਾ ਖ਼ੂਨਦਾਨ
ਕੈਂਪ ਵਿੱਚ 225 ਨੌਜਵਾਨਾਂ ਨੇ ਖੂਨਦਾਨ ਕੀਤਾ
Publish Date: Mon, 13 Apr 2026 06:48 PM (IST)
Updated Date: Mon, 13 Apr 2026 06:52 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ, ਦੁਖ ਨਿਵਾਰਨ ਸ਼੍ਰੀ ਬਾਲਾਜੀ ਧਾਮ, ਫਾਜ਼ਿਲਕਾ ਨੇ ਸਥਾਨਕ ਸ਼੍ਰੀ ਬਾਲਾਜੀ ਧਾਮ ਵਿਖੇ ਸ਼੍ਰੀ ਬਾਲਾਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਰਾਜੀਵ ਕੁਕਰੇਜਾ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 225 ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। ਕੈਂਪ ਦਾ ਆਯੋਜਨ ਸਮਾਜ ਸੇਵੀ ਸੰਸਥਾਵਾਂ ਅਤੇ ਸਥਾਨਕ ਵਲੰਟੀਅਰਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ, ਜਿਸ ਨਾਲ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਆਯੋਜਕਾਂ ਵੱਲੋਂ ਖੂਨਦਾਨੀਆਂ ਨੂੰ ਬਾਲਾਜੀ ਦਾ ਪ੍ਰਸ਼ਾਦ, ਸੰਗਠਨ ਵੱਲੋਂ ਪੋਲੀ ਬੈਗ, ਪ੍ਰਸ਼ੰਸਾ ਬੈਗ,ਮੈਡਲਾਂ ,ਸਰਟੀਫਿਕੇਟ ਅਤੇ ਰਿਫ੍ਰੈਸ਼ਮੈਂਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੈਂਪ ਸਮੇਂ-ਸਮੇਂ ‘ਤੇ ਲਗਾਉਣ ਨਾਲ ਲੋਕਾਂ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਵਧਦੀ ਹੈ। ਇਸ ਵਿਸ਼ੇਸ਼ ਮੌਕੇ ਤੇ ਮੰਦਰ ਦੇ ਪੁਜਾਰੀ ਵਿਜੇ ਸ਼ਾਸਤਰੀ, ਕੈਸ਼ੀਅਰ ਅਸ਼ਵਨੀ ਬਾਂਸਲ ਅਤੇ ਅਮਨ ਡੋਡਾ ਮੌਜੂਦ ਸਨ।ਇਸ ਮੌਕੇ ਹਾਜ਼ਰ ਵਕਤਾਵਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਤੌਰ ‘ਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।