ਸ੍ਰੀ ਗੁਰੂ ਰਵੀਦਾਸ ਜੈਅੰਤੀ ਨੂੰ ਸਮਰਪਿਤ 155 ਯੂਨਿਟ ਖੂਨਦਾਨ
ਸ੍ਰੀ ਗੁਰੂ ਰਵੀਦਾਸ ਜਯੰਤੀ ਨੂੰ ਸਮਰਪਿਤ 155 ਯੂਨਿਟ ਖੂਨਦਾਨ ਹੋਇਆ
Publish Date: Sun, 08 Feb 2026 05:37 PM (IST)
Updated Date: Sun, 08 Feb 2026 05:38 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਯੂਥ ਹੈਲਪਰਜ਼ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਸਥਾਨਕ ਸ੍ਰੀ ਗੁਰੂ ਰਵੀਦਾਸ ਭਵਨ ਵਿਖੇ ਸ੍ਰੀ ਗੁਰੂ ਰਵੀਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। ਜਿਸ ਵਿੱਚ 155 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ। ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਯੂਥ ਹੈਲਪਰਜ਼ ਵੱਲੋਂ ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ 6ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਯੂਥ ਹੈਲਪਰਜ਼ ਦੇ ਮੈਂਬਰ ਨਰੇਸ਼ ਕੁਮਾਰ, ਮੁਕੇਸ਼ ਰੇਵਾੜੀਆ, ਸੰਗਮ ਦੀਪ, ਨੀਰਜ ਕੁਮਾਰ ਟਿੰਕੂ, ਅਮਿਤ ਬਸੇਟੀਆ, ਰਾਜਨ ਕੁਮਾਰ, ਸ਼ੁਭਮ ਰੇਵਾੜੀਆ, ਸੁਨੀਲ ਕੁਮਾਰ, ਸ਼ਗਨ ਲਾਲ, ਸੰਗਮ ਕੰਬੋਜ, ਵਿਜੇਤਾ ਵਰਮਾ, ਜਸਪਾਲ ਰਵਿਦਾਸੀਆ, ਨਵਜੋਤ ਰਵਿਦਾਸੀਆ ਦੇ ਵਿਸ਼ੇਸ਼ ਸਹਿਯੋਗ ਨਾਲ ਕੈਂਪ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਵਿਸ਼ੇਸ਼ ਮੌਕੇ ਕੈਂਪ ਵਿੱਚ ਸੁਭਾਸ਼ ਚੰਦਰ ਕਟਾਰੀਆ, ਬੰਟੀ ਸਚਦੇਵਾ, ਪੂਜਾ ਲੂਥਰਾ ਸਚਦੇਵਾ ਨੇ ਵੀ ਪਹੁੰਚੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਵੱਲੋਂ ਚਲਾਏ ਜਾ ਰਹੇ ਖੂਨਦਾਨ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕੀਤੀ। ਜਾਣਕਾਰੀ ਦਿੰਦਿਆਂ ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਨੀਰਜ ਖੋਸਲਾ, ਗਿਰਧਾਰੀ ਸਿਲਗ, ਜਸਵੰਤ ਪ੍ਰਜਾਪਤੀ, ਸੁਖਵਿੰਦਰ ਬਰਾੜ, ਰਾਘਵ ਨਾਗਪਾਲ, ਵਰਿੰਦਰ ਸ਼ਰਮਾ, ਅਨਿਲ ਛਾਬੜਾ, ਪਰਮਜੀਤ ਸਿੰਘ, ਅਕਸ਼ਿਤ ਸੇਤੀਆ, ਨੀਲਮ ਸਚਦੇਵਾ ਨੇ ਦੱਸਿਆ ਕਿ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਯੂਥ ਹੈਲਪਰਜ਼ ਦੇ ਵਿਸ਼ੇਸ਼ ਸਹਿਯੋਗ ਨਾਲ ਇਹ 6ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਫਰੀਦਕੋਟ ਮੈਡੀਕਲ ਕਾਲਜ ਤੋਂ ਡਾ. ਰਿਚਾ ਗੁਪਤਾ ਦੀ ਅਗਵਾਈ ਹੇਠ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਸੰਸਥਾ ਵੱਲੋਂ ਸਿਰਫ਼ ਸਰਕਾਰੀ ਬਲੱਡ ਬੈਂਕਾਂ ਨੂੰ ਹੀ ਖੂਨਦਾਨ ਕਰਵਾਇਆ ਜਾਂਦਾ ਹੈ ਅਤੇ ਇਸ ਦੇ ਤਹਿਤ ਮੈਡੀਕਲ ਕਾਲਜ ਵਿੱਚ ਓ ਪਾਜ਼ੀਟਿਵ ਬਲੱਡ ਗਰੁੱਪ ਦੀ ਕਮੀ ਚੱਲ ਰਹੀ ਸੀ, ਜਿਸ ਕਾਰਨ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੰਸਥਾ ਦਾ ਹਮੇਸ਼ਾ ਥੈਲੇਸੀਮੀਆ ਬੱਚਿਆਂ ਪ੍ਰਤੀ ਉਪਰਾਲਾ ਰਹਿੰਦਾ ਹੈ ਕਿ ਖੂਨਦਾਨ ਕਰਵਾ ਕੇ ਉਨ੍ਹਾਂ ਬੱਚਿਆਂ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਹਰ ਬੱਚੇ ਨੂੰ ਮਹੀਨੇ ਵਿੱਚ 3 ਤੋਂ 4 ਯੂਨਿਟ ਖੂਨ ਦੀ ਲੋੜ ਹੁੰਦੀ ਹੈ। ਆਏ ਹੋਏ ਸਮੂਹ ਖੂਨਦਾਨੀਆਂ ਨੂੰ ਸੰਸਥਾ ਵੱਲੋਂ ਪੌਲੀਬੈਗ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਦਾ ਅਗਲਾ ਕੈਂਪ 11 ਫਰਵਰੀ ਨੂੰ ਪਿੰਡ ਵਜੀਦਪੁਰ ਕਟਿਆਂਵਾਲੀ ਦੀ ਗਊਸ਼ਾਲਾ ਵਿੱਚ ਲਗਾਇਆ ਜਾਵੇਗਾ।