ਸਵ. ਮੁਰਾਰੀ ਲਾਲ ਜੁਨੇਜਾ ਦੀ ਯਾਦ ’ਚ 150 ਯੂਨਿਟ ਖੂਨਦਾਨ
ਸਵ. ਮੁਰਾਰੀ ਲਾਲ ਜੁਨੇਜਾ ਦੀ ਯਾਦ ਵਿੱਚ 150 ਯੂਨਿਟ ਖੂਨਦਾਨ ਹੋਇਆ
Publish Date: Sun, 22 Feb 2026 04:35 PM (IST)
Updated Date: Sun, 22 Feb 2026 04:36 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਸ੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੋਸਾਇਟੀ ਦੁੱਖ ਨਿਵਾਰਣ ਸ੍ਰੀ ਬਾਲਾਜੀ ਧਾਮ ਫਾਜ਼ਿਲਕਾ ਅਤੇ ਕੈਨੇਡੀਅਨ ਪੀਜ਼ਾ ਫਾਜ਼ਿਲਕਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈੰਪ ਦਾ ਆਯੋਜਨ ਸਵ. ਮੁਰਾਰੀ ਲਾਲ ਜੁਨੇਜਾ ਦੀ ਯਾਦ ਵਿੱਚ ਸਥਾਨਕ ਕੈਨੇਡੀਅਨ ਪੀਜ਼ਾ ਵਿਖੇ ਦਿਵਯਮ ਨਾਰੰਗ ਅਤੇ ਉਨ੍ਹਾਂ ਦੇ ਸਟਾਫ ਦੇ ਵਿਸ਼ੇਸ਼ ਸਹਿਯੋਗ ਨਾਲ ਉਨ੍ਹਾਂ ਦੇ ਅਦਾਰੇ ਤੇ ਲਗਾਇਆ ਗਿਆ। ਜਿਸ ਵਿੱਚ ਮਹਿਜ਼ 3 ਘੰਟਿਆਂ ਵਿੱਚ ਫਾਜ਼ਿਲਕਾ ਦੇ ਨੌਜਵਾਨਾਂ ਵੱਲੋਂ 150 ਯੂਨਿਟ ਖੂਨਦਾਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਜੁਨੇਜਾ ਪਰਿਵਾਰ ਵੱਲੋਂ ਸੁਰਿੰਦਰ ਜੁਨੇਜਾ, ਰਾਕੇਸ਼ ਜੁਨੇਜਾ ਨੇ ਸਾਰੇ ਖੂਨਦਾਨੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਸਾਰੇ ਖੂਨਦਾਨੀਆਂ ਦਾ ਧੰਨਵਾਦ ਵੀ ਕੀਤਾ। ਕੈਨੇਡੀਅਨ ਪੀਜ਼ਾ ਦੇ ਸੰਚਾਲਕ ਦਿਵਯਮ ਨਾਰੰਗ ਨੇ ਕਿਹਾ ਕਿ ਇਹ ਸਾਡੇ ਅਦਾਰੇ ਤੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ। ਜਿਸ ਵਿੱਚ ਲੋਕਾਂ ਵੱਲੋਂ ਬੜੇ ਉਤਸ਼ਾਹ ਨਾਲ ਖੂਨਦਾਨ ਕੀਤਾ ਗਿਆ। ਇਸ ਤਰ੍ਹਾਂ ਦੇ ਸੇਵਾ ਕਾਰਜ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਅਦਾਰੇ ਤੇ ਹੁੰਦੇ ਰਹਿਣਗੇ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ, ਗਿਰਧਾਰੀ ਸਿਲਗ, ਨੀਰਜ ਖੋਸਲਾ, ਪਰਮਜੀਤ ਸਿੰਘ, ਸੁਖਵਿੰਦਰ ਬਰਾੜ, ਨੀਲਮ ਸਚਦੇਵਾ ਨੇ ਦੱਸਿਆ ਕਿ ਅਬੋਹਰ ਬਲੱਡ ਬੈਂਕ ਵਿੱਚ ਏ ਅਤੇ ਬੀ ਪਾਜ਼ੀਟਿਵ ਬਲੱਡ ਦੀ ਕਮੀ ਚੱਲ ਰਹੀ ਸੀ, ਜਿਸ ਕਾਰਨ ਫਾਜ਼ਿਲਕਾ ਦੇ ਥੈਲੇਸੀਮੀਆ ਬੱਚਿਆਂ ਲਈ ਫਿਲਟਰ ਬਲੱਡ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਤੋਂ ਸ਼ਿਫਟ ਕੀਤਾ ਜਾਂਦਾ ਹੈ ਅਤੇ ਖੂਨ ਦੀ ਕਮੀ ਕਾਰਨ ਬੱਚਿਆਂ ਨੂੰ ਖੂਨ ਦੀ ਪਰੇਸ਼ਾਨੀ ਆ ਰਹੀ ਸੀ। ਇਸ ਦੇ ਚੱਲਦਿਆਂ ਅਬੋਹਰ ਟੀਮ ਦੇ ਡਾਕਟਰ ਭਗੀਰਥ ਦੀ ਅਗਵਾਈ ਹੇਠ ਉਨ੍ਹਾਂ ਦੇ ਸਟਾਫ ਨਰੇਸ਼ ਕੁਮਾਰ, ਪਵਨ ਕੁਮਾਰ ਅਤੇ ਹੋਰ ਸਟਾਫ ਵੱਲੋਂ ਖੂਨ ਇਕੱਤਰ ਕੀਤਾ ਗਿਆ। ਸਾਰੇ ਖੂਨਦਾਨ ਕਰਨ ਵਾਲਿਆਂ ਨੂੰ ਮੈਡਲ, ਪ੍ਰਸ਼ੰਸਾ ਪੱਤਰ ਅਤੇ ਪੌਲੀਬੈਗ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੰਸਥਾ ਦਾ ਅਗਲਾ ਕੈਂਪ 8 ਮਾਰਚ ਨੂੰ ਹੋਟਲ ਪੈਰਾਡਿਜ਼ੋ ਵਿੱਚ ਥੈਲੇਸੀਮੀਆ ਬੱਚਿਆਂ ਲਈ ਲਗਾਇਆ ਜਾਵੇਗਾ।