ਨੌਜਵਾਨਾਂ ਨੂੰ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ : ਜਸਟਿਸ ਨਿਰਮਲ ਸਿੰਘ
ਨੌਜਵਾਨਾਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ : ਜਸਟਿਸ ਨਿਰਮਲ ਸਿੰਘ
Publish Date: Fri, 13 Feb 2026 06:25 PM (IST)
Updated Date: Fri, 13 Feb 2026 06:27 PM (IST)

ਪੱਤਰ ਪ੍ਰੇਰਕ, ਬਸੀ ਪਠਾਣਾਂ, ਪੰਜਾਬੀ ਜਾਗਰਣ : ਬਾਬਾ ਬੁੱਧ ਦਾਸ ਜੀ ਫੁੱਟਬਾਲ ਕਲੱਬ ਬਸੀ ਪਠਾਣਾਂ ਵਲੋਂ ਸਥਾਨਕ ਆਈਟੀਆਈ ਮੈਦਾਨ ਵਿਚ 12ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 13 ਤੋਂ 15 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਅੱਜ ਖੇਡੇ ਗਏ ਇਕ ਮੈਚ ਵਿਚ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਵਲੋਂ ਬਤੌਰ ਮੁੱਖ ਮਹਿਮਾਨ ਤੇ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਸਾਬਕਾ ਚੇਅਰਮੈਨ ਲਖਬੀਰ ਸਿੰਘ ਥਾਬਲ, ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ, ਅਜੀਤ ਸਿੰਘ ਮਕੱੜ, ਨੈਬ ਸਿੰਘ ਮਹਿਦੂਦਾਂ ਸਾਬਕਾ ਸਰਪੰਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਨੌਜਵਾਨਾਂ ਨੂੰ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਮਹਿਮਾਨਾ ਨੇ ਫੁੱਟਬਾਲ ਮੈਚ ਦਾ ਆਨੰਦ ਮਾਣਿਆ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਲੱਬ ਦੇ ਬੁਲਾਰੇ ਰਣਬੀਰ ਰਾਣਾ ਦੇ ਦੱਸਿਆ ਕਿ ਅੱਜ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਰੋਪੜ ਤੇ ਸ਼ੁਕਰਾਨਾ ਫੁੱਟਬਾਲ ਅਕੈਡਮੀ ਖੱਡ ਊਨਾ ਹਿਮਾਚਲ ਪ੍ਰਦੇਸ਼ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਤੇ ਦੋਆਬਾ ਕਾਲਜ ਜ¦ਧਰ ਦੀਆਂ ਲੜਕੀਆਂ ਦਰਮਿਆਨ ਖੇਡੇ ਗਏ ਦੋਨੋ ਮੈਚ ਬਰਾਬਰ ਰਹੇ। ਜਦਕਿ ਲੜਕਿਆਂ ਦੀਆਂ ਟੀਮਾਂ ਅਲਾਈਟ ਫੁੱਟਬਾਲ ਕਲੱਬ ਪੰਜਾਬ ਤੇ ਅਜ਼ਾਦ ਫੁੱਟਬਾਲ ਕੱਲਬ ਪਟਿਆਲਾ ਨੇ ਆਪਣੇ ਮੈਚਾਂ ਵਿਚ ਜਿੱਤ ਹਾਸਲ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ ਮਨੋਹਰ ਸਿੰਘ, ਜਗਦੀਪ ਸਿੰਘ ਚੀਮਾ, ਜਤਿੰਦਰ ਕੁਮਾਰ ਪ੍ਰਿੰਸੀਪਲ ਆਈ ਟੀ ਆਈ, ਚਰਨਜੀਤ ਸਿੰਘ,ਜਤਿੰਦਰਪਾਲ ਸਿੰਘ ਕਾਹਲੋਂ, ਸੁਖਵਿੰਦਰ ਸਿੰਘ, ਬਬਲਜੀਤ ਪਨੇਸਰ, ਮਲਕੀਤ ਸਿੰਘ ਮਠਾੜੂ, ਸਾਬਕਾ ਤਹਿਸੀਲਦਾਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ।