ਨਸ਼ੇ ਦੇ ਟੀਕਿਆਂ ਦੀ ਬਰਾਮਦਗੀ ਮਾਮਲੇ ’ਚ ਨੌਜਵਾਨ ਨੂੰ 12 ਸਾਲ ਦੀ ਕੈਦ
ਨਸ਼ੇ ਦੇ ਟੀਕਿਆਂ ਦੀ ਬਰਾਮਦਗੀ ਮਾਮਲੇ ’ਚ ਨੌਜਵਾਨ ਨੂੰ 12 ਸਾਲ ਦੀ ਕੈਦ
Publish Date: Sat, 21 Mar 2026 06:07 PM (IST)
Updated Date: Sat, 21 Mar 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਫ਼ਤਹਿਗੜ੍ਹ ਸਾਹਿਬ : ਲਗਭਗ ਛੇ ਸਾਲ ਪਹਿਲਾਂ ਸੰਘੋਲ ਚੌਕੀ ਦੀ ਪੁਲਿਸ ਵੱਲੋਂ ਨਸ਼ੇ ਦੇ ਟੀਕੇ ਬਰਾਮਦ ਕਰ ਕੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੂੰ ਸਥਾਨਕ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 12 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 16 ਜੁਲਾਈ 2020 ਨੂੰ ਥਾਣਾ ਖਮਾਣੋਂ ਵਿੱਚ ਐੱਨਡੀਪੀਐੱਸ ਐਕਟ ਤਹਿਤ ਦਰਜ ਮੁਕੱਦਮੇ ਵਿੱਚ 28 ਸਾਲਾ ਬਲਜੀਤ ਸਿੰਘ ਵਾਸੀ ਸੰਘੋਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਸੰਘੋਲ ਦੀ ਪੋਹਲੋਮਾਜਰਾ ਰੋਡ ’ਤੇ ਚੈਕਿੰਗ ਦੌਰਾਨ ਸ਼ੱਕ ਦੇ ਆਧਾਰ ’ਤੇ ਰੋਕੇ ਗਏ ਬਲਜੀਤ ਸਿੰਘ ਦੀ ਡੀਐੱਸਪੀ ਧਰਮਪਾਲ ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ’ਚੋਂ 20 ਟੀਕੇ ਬਿਊਪ੍ਰੋਨੌਰਫਿਨ ਅਤੇ 17 ਸ਼ੀਸ਼ੀਆਂ ਏਵਲ ਬਰਾਮਦ ਹੋਈਆਂ ਸਨ। ਸਪੈਸ਼ਲ ਅਦਾਲਤ ਫਤਹਿਗੜ੍ਹ ਸਾਹਿਬ ਨੇ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ’ਤੇ ਬਲਜੀਤ ਸਿੰਘ ਨੂੰ ਦੋਸ਼ੀ ਮੰਨਦੇ ਹੋਏ 12 ਸਾਲ ਦੀ ਬਾਮੁਸ਼ੱਕਤ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।