ਸੜਕ ਹਾਦਸੇ ’ਚ ਨੌਜਵਾਨ ਜ਼ਖ਼ਮੀ
ਸੜਕ ਹਾਦਸੇ ਵਿੱਚ ਨੌਜਵਾਨ ਜ਼ਖਮੀ
Publish Date: Wed, 04 Feb 2026 05:00 PM (IST)
Updated Date: Wed, 04 Feb 2026 05:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਵਾਸੀ ਕਸ਼ਿਸ਼ ਥਾਪਰ ਪੁੱਤਰ ਖੁਸ਼ਵੰਤ ਰਾਏ ਥਾਪਰ ਨੂੰ ਬੀਤੀ ਰਾਤ ਤੇਜ਼ ਰਫਤਾਰ ਕਾਰ ਚਾਲਕ ਵਲੋਂ ਟੱਕਰ ਮਾਰ ਕੇ ਗੰਭੀਰ ਹਾਲਤ ਵਿਚ ਜ਼ਖਮੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਅਸਿਤ ਗਾਜਰੀ ਨੇ ਦੱਸਿਆ ਕਿ ਇਕ ਕਾਰ ਨੇ ਸੋਹਣ ਫਾਰਮ ਨਜ਼ਦੀਕ ਐਕਟਿਵਾ ’ਤੇ ਜਾ ਰਹੇ ਕਸ਼ਿਸ਼ ਥਾਪਰ ਨੂੰ ਪਿੱਛੋਂ ਗ਼ਲਤ ਸਾਇਡ ਤੋਂ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਕਸ਼ਿਸ਼ ਥਾਪਰ ਨੂੰ ਐਮਰਜੈਂਸੀ ਵਿਚ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਇਲਾਜ ਲਈ ਲਿਆਂਦਾ ਗਿਆ। ਪੁਲਿਸ ਚੌਕੀ ਸਰਹਿੰਦ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।