ਰਿਮਟ ਯੂਨੀਵਰਸਿਟੀ ਵਿਚ ਯੁਵਾ ਦਿਵਸਤੇ ਹਿੰਦੀ ਦਿਵਸ ਮਨਾਇਆ
ਰਿਮਟ ਯੂਨੀਵਰਸਿਟੀ ਵਿੱਚ ਯੁਵਾ ਦਿਵਸ ਅਤੇ ਹਿੰਦੀ ਦਿਵਸ ਮਨਾਇਆ
Publish Date: Wed, 14 Jan 2026 04:55 PM (IST)
Updated Date: Wed, 14 Jan 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵੱਲੋਂ ਰਾਸ਼ਟਰੀ ਯੁਵਾ ਦਿਵਸ ਅਤੇ ਹਿੰਦੀ ਦਿਵਸ ਦੇ ਮੌਕੇ ’ਤੇ ਸਾਹਿਤਕ ਅਤੇ ਅਕਾਦਮਿਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਹਿੰਦੀ ਭਾਸ਼ਾ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਯੁਵਾਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਵਿਚਾਰਾਂ ਨਾਲ ਪ੍ਰੇਰਿਤ ਕਰਨਾ ਸੀ। ਇਸ ਮੌਕੇ ਲੇਖ, ਪੋਸਟਰ ਮੇਕਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਭਾਗੀਦਾਰਾਂ ਨੇ ਹਿੰਦੀ ਭਾਸ਼ਾ ਦੇ ਮਹੱਤਵ, ਵਿਕਾਸ ਅਤੇ ਵਿਸ਼ਵ ਪੱਧਰ ’ਤੇ ਇਸ ਦੀ ਭੂਮਿਕਾ ਸੰਬੰਧੀ ਵਿਸ਼ਿਆਂ ’ਤੇ ਆਪਣੀ ਰਚਨਾਤਮਕਤਾ ਅਤੇ ਗਿਆਨ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ‘ਸਵਾਮੀ ਵਿਵੇਕਾਨੰਦ ਜੀ ਦਾ ਵਿਜ਼ਨ’ ਵਿਸ਼ੇ ਅਧੀਨ ਡਿਬੇਟ ਵਿਥ ਸੈਲਫ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਸਵਾਮੀ ਵਿਵੇਕਾਨੰਦ ਵਿਚਾਰਾਂ ਨੂੰ ਵਰਤਮਾਨ ਸਮਾਜਿਕ ਅਤੇ ਗਲੋਬਲ ਪਰਿਸਥਿਤੀਆਂ ਵਿੱਚ ਕਿਵੇਂ ਅਪਨਾਇਆ ਜਾ ਸਕਦਾ ਹੈ ਬਾਰੇ ਵਿਚਾਰ ਪੇਸ਼ ਕੀਤੇ। ਇਹ ਪ੍ਰੋਗਰਾਮ ਹੈੱਡ ਆਫ਼ ਡਿਪਾਰਟਮੈਂਟ ਅਤੇ ਡੀਨ ਸਕੂਲ ਆਫ਼ ਐਜੂਕੇਸ਼ਨ ਦੀ ਦੇਖ-ਰੇਖ ਹੇਠ ਹੋਇਆ ਜਿਸ ਦੀ ਕਾਮਯਾਬੀ ਲਈ ਫ਼ੈਕਲਟੀ ਮੈਬਰਾਂ ਨੇ ਵੀ ਅਹਿਮ ਭੁਮਿਕਾ ਲਿਭਾਈ। ਬਾਅਦ ਵਿਚ ਪਹਿਲੇ ਤਿੰਨ ਸਥਾਨ ਲੈਣ ਵਾਲੇ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ।