ਨਬਾਲਗ ਲੜਕੀ ਨੂੰ ਲਿਜਾਣ ਦੇ ਮਾਮਲੇ ’ਚ ਨੌਜਵਾਨ ਨਾਮਜ਼ਦ
ਨਬਾਲਗ ਲੜਕੀ ਨੂੰ ਲਿਜਾਣ ਦੇ ਮਾਮਲੇ ’ਚ ਨੌਜਵਾਨ ਨਾਮਜ਼ਦ
Publish Date: Sun, 11 Jan 2026 04:41 PM (IST)
Updated Date: Sun, 11 Jan 2026 04:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮੂਲੇਪੁਰ ਪੁਲਿਸ ਨੇ ਨਬਾਲਗ ਲੜਕੀ ਨੂੰ ਲਿਜਾਣ ਦੇ ਮਾਮਲੇ ’ਚ ਇਕ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨੀ ਰਵੀ ਨਾਂਅ ਦਾ ਨੌਜਵਾਨ ਉਸ ਦੀ ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਲੈ ਗਿਆ ਹੈ।