ਯੋਗਸ਼ਾਲਾ ਸੂਬਾ ਸਰਕਾਰ ਦਾ ਵਧੀਆ ਉਪਰਾਲਾ : ਵਧਵਾ
ਯੋਗਸ਼ਾਲਾ ਸੂਬਾ ਸਰਕਾਰ ਦਾ ਵਧੀਆ ਉਪਰਾਲਾ : ਵਧਵਾ
Publish Date: Sun, 08 Mar 2026 04:23 PM (IST)
Updated Date: Sun, 08 Mar 2026 04:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਦੋ ਸਾਲ ਪਹਿਲਾਂ ਆਈਟੀਆਈ ਬਸੀ ਪਠਾਣਾਂ ਵਿਚ ਸ਼ੁਰੂ ਹੋਈ ਸੀਐੱਮ ਦੀ ਯੋਗਸ਼ਾਲਾ ਲਗਾਤਾਰ ਜਾਰੀ ਹੈ, ਜਿਸ ਦੇ ਲਈ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ। ਇਹ ਪ੍ਰਗਟਾਵਾ ਕਰਦਿਆਂ ਮੋਹਤਬਰ ਪ੍ਰੇਮ ਵਧਵਾ ਨੇ ਕਿਹਾ ਕਿ ਯੋਗਸ਼ਾਲਾ ਪੰਜਾਬ ਸਰਕਾਰ ਦੀ ਆਪਣੇ ਲੋਕਾਂ ਨੂੰ ਤੰਦਰੁਸਤ ਰੱਖਣ ਤੇ ਬਿਮਾਰੀਆਂ ਤੋਂ ਬਚਾਉਣ ਦੀ ਇਕ ਚੰਗੀ ਕੋਸ਼ਿਸ਼ ਹੀ ਨਹੀਂ ਸਗੋਂ ਹੈ ਹਜਾਰਾਂ ਯੋਗਾ ਟ੍ਰੇਨਰਜ਼ ਲਈ ਰੁਜ਼ਗਾਰ ਦਾ ਜ਼ਰੀਆ ਵੀ ਹੈ। ਉਨ੍ਹਾਂ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਗਦੀਸ਼ ਮੜਕਨ ਅਤੇ ਹਰਨੇਕ ਸਿੰਘ ਨੇ ਯੋਗਾ ਟ੍ਰੇਨਰ ਗੁਰਸ਼ਬਦ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ ਜੱਗੀ, ਵਿਜੇ ਕੁਮਾਰ, ਨਰੇਸ਼ ਕੁਮਾਰ, ਪ੍ਰਵੀਨ ਬਾਂਸਲ, ਸੁਰੇਸ਼ ਕੁਮਾਰ, ਮੁਕੇਸ਼ ਮੱਕੜ, ਅਮਨ, ਸੈਂਟੀ, ਸੰਦੀਪ ਬਾਂਸਲ, ਖੁਸ਼ਦੀਪ ਮਲਹੋਤਰਾ, ਰਾਜਨ, ਦੇਵ ਕੁਮਾਰ, ਰਮੇਸ਼ ਸੇਠੀ, ਰਿਸ਼ਭ ਜਿੰਦਲ ਆਦਿ ਮੌਜੂਦ ਸਨ।