ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ਵ ਕੁਸ਼ਟ ਰੋਗ ਦਿਵਸ ਮਨਾਇਆ
ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ਵ ਕੁਸ਼ਟ ਰੋਗ ਦਿਵਸ ਮਨਾਇਆ
Publish Date: Mon, 02 Feb 2026 05:58 PM (IST)
Updated Date: Mon, 02 Feb 2026 06:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੇਸ਼ ਭਗਤ ਯੂਨੀਵਰਸਿਟੀ ’ਚ ਵਿਸ਼ਵ ਕੁਸ਼ਟ ਰੋਗ ਦਿਵਸ ਮਨਾਇਆ ਗਿਆ। ਯੂਨੀਵਰਸਿਟੀ ਦੇ ਨਰਸਿੰਗ ਸਕੂਲ ਤੇ ਫਾਰਮੇਸੀ ਫੈਕਲਟੀ ਨੇ ਮਿਲ ਕੇ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਨਰਸਿੰਗ ਸਕੂਲ ਨੇ ਖੰਨਾ ਤੇ ਫਤਹਿਗੜ੍ਹ ਸਾਹਿਬ ਵਿਖੇ ਕੁਸ਼ਠ ਆਸ਼ਰਮਾਂ ਵਿਚ ਆਊਟਰੀਚ ਪ੍ਰੋਗਰਾਮ ਕੀਤੇ। ਇਨ੍ਹਾਂ ਵਿਚ ਵਿਦਿਆਰਥੀਆਂ ਨੇ ਨਿਵਾਸੀਆਂ ਨਾਲ ਗੱਲਬਾਤ ਕੀਤੀ, ਸਿਹਤ ਸਿੱਖਿਆ ਦਿੱਤੀ, ਜ਼ਰੂਰੀ ਵਸਤਾਂ ਵੰਡੀਆਂ ਅਤੇ ਪ੍ਰੇਰਨਾ ਸੈਸ਼ਨ ਕੀਤੇ। ਇਸ ਨਾਲ ਸਟਿਗਮਾ ਘਟਾਉਣ, ਸਮਾਜਿਕ ਸਵੀਕਾਰਤਾ ਅਤੇ ਨਿਯਮਿਤ ਇਲਾਜ ਤੇ ਜ਼ੋਰ ਦਿੱਤਾ ਗਿਆ। ਫਾਰਮੇਸੀ ਫੈਕਲਟੀ ਨੇ ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ (ਆਈਆਈਸੀ) ਅਤੇ ਇੰਟਰਨਲ ਕੁਆਲਿਟੀ ਅਸੂਰੈਂਸ ਸੈੱਲ (ਆਈਕਿਊਏਸੀ) ਨਾਲ ਮਿਲ ਕੇ ਇੱਕ ਦਿਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਇਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁਸ਼ਠ ਦੇ ਕਾਰਨਾਂ, ਲੱਛਣਾਂ, ਰੋਕਥਾਮ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਭਾਸ਼ਣ ਅਤੇ ਲੇਖ ਲਿਖਣ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਦੋਵੇਂ ਪ੍ਰੋਗਰਾਮਾਂ ਵਿੱਚ ਅਰਲੀ ਨਿਦਾਨ, ਸਹੀ ਇਲਾਜ ਅਤੇ ਕਮਿਊਨਿਟੀ ਵੱਲੋਂ ਸਵੀਕਾਰਤਾ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਨਰਸਿੰਗ ਸਕੂਲ ਦੇ ਪ੍ਰੋਗਰਾਮ ਨੂੰ ਡਿਪਟੀ ਡਾਇਰੈਕਟਰ ਪ੍ਰੋ. (ਡਾ.) ਪ੍ਰਭਜੋਤ ਸਿੰਘ ਤੇ ਪ੍ਰਿੰਸੀਪਲ ਪ੍ਰੋ. (ਡਾ.) ਲਵੇ ਲਵਸੰਪੂਰਨਜੋਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਨੂੰ ਨਰਸਿੰਗ ਟਿਊਟਰਾਂ ਭੁਪਿੰਦਰ ਕੌਰ ਤੇ ਪੂਨਮ ਨੇ ਸੰਭਾਲਿਆ। ਯੂਨੀਵਰਸਿਟੀ ਨੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੇ ਨਿਰੰਤਰ ਸਹਿਯੋਗ ਅਤੇ ਪ੍ਰੇਰਨਾ ਲਈ ਧੰਨਵਾਦ ਕੀਤਾ।