ਮਾਨਸਿਕ ਸਿਹਤ ਤੇ ਤੰਦਰੁਸਤੀ ਵਿਸ਼ੇ ’ਤੇ ਵਰਕਸ਼ਾਪ ਕਰਵਾਈ
ਮਾਨਸਿਕ ਸਿਹਤ ਅਤੇ ਤੰਦਰੁਸਤੀ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ
Publish Date: Sun, 15 Feb 2026 06:35 PM (IST)
Updated Date: Sun, 15 Feb 2026 06:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅੱਜ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਆਈਕਿਉਏਸੀ ਤੇ ਨੈਸ਼ਨਲ ਟਾਸਕ ਫੋਰਸ ਵੱਲੋਂ ਮਾਨਸਿਕ ਸਿਹਤ ਐਂਡ ਤੰਦਰੁਸਤੀ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦਿਆ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਅਧਿਆਪਕਾਂ ਨੂੰ ਦਰਪੇਸ਼ ਚੁਣੌਤੀਆਂ ’ਚੋਂ ਲੰਘਦਿਆਂ ਆਪਣੀ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਹੀ ਜ਼ਰੂਰਤਾਂ ਦੇ ਤਹਿਤ ਉਨ੍ਹਾਂ ਨੇ ਇੱਥੇ ਕੌਂਸਲਰ ਪੁਨੀਤ ਕੌਰ ਸਿੱਧੂ ਨੂੰ ਬੁਲਾਇਆ ਗਿਆ ਹੈ। ਪੁਨੀਤ ਕੌਰ ਸਿੱਧੂ, ਮਾਸਟਰ ਇਨ ਸਾਇਕੋਲੋਜੀ, ਪੰਜਾਬੀ ਯੂਨੀਵਰਸਿਟੀ ਸੈਂਟਰ ਫਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨੋਲੌਜੀ, ਮੋਹਾਲੀ ਵਿਖੇ ਬਤੌਰ ਕੌਂਸਲਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਕ ਰੋਜ਼ਾ ਵਰਕਸ਼ਾਪ ਦੌਰਾਨ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀ ਕੌਂਸਲਿੰਗ ਕੀਤੀ। ਉਨ੍ਹਾਂ ਨੇ ਅਲੱਗ ਅਲੱਗ ਸੈਸ਼ਨਾਂ ਅਤੇ ਤਰੀਕਿਆਂ ਰਾਹੀਂ ਟੀਚਿੰਗ ਅਤੇ ਨਾਨ- ਟੀਚਿੰਗ ਸਟਾਫ਼ ਦੀ ਕੌਂਸਲਿੰਗ ਰਾਹੀਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਅਧਿਆਪਕਾਂ ਦਾ ਸਵਾਲ- ਜਵਾਬ ਸੈਸ਼ਨ ਵੀ ਕੀਤਾ ਗਿਆ। ਇਸ ਮੌਕੇ ਟੀਮ ਦੇ ਕੋਆਰਡੀਨੇਟਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਅਧਿਆਪਕਾਂ ਦੇ ਮੈਂਟਲ ਹੈਲਥ ਅਤੇ ਵੈਲਬੀਂਗ ਤਹਿਤ ਕਰਵਾਇਆ ਗਿਆ। ਡਾ. ਰੂਪ ਕਮਲ ਕੌਰ ਨੇ ਡਾ. ਪਨੀਤ ਕੌਰ ਸਿੱਧੂ ਦਾ ਇੱਥੇ ਪਹੁੰਚਣ ਤੇ ਖ਼ਾਸ ਧੰਨਵਾਦ ਕੀਤਾ। ਇਸ ਟੀਮ ਦੇ ਵਿਚ ਡਾ. ਜਤਿੰਦਰ ਸਿੰਘ, ਡਾ. ਸਤਪਾਲ ਸਿੰਘ, ਪ੍ਰੋ. ਅਮਨ ਸ਼ਰਮਾ, ਡਾ. ਸੰਗੀਤ ਮਾਰਕੰਡਾ ਅਤੇ ਸਮੂਹ ਸਟਾਫ ਮੌਜੂਦ ਸੀ।