ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ : ਰਾਏ
ਬ੍ਰਾਹਮਣ ਮਾਜਰਾ ਤੋਂ ਸਾਧੂਗੜ ਤੱਕ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ
Publish Date: Mon, 23 Mar 2026 05:32 PM (IST)
Updated Date: Mon, 23 Mar 2026 05:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਬ੍ਰਾਹਮਣ ਮਾਜਰਾ ਤੋਂ ਸਾਧੂਗੜ੍ਹ ਤੱਕ ਬਣਨ ਵਾਲੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸੜਕ ਦੇ ਬਣਨ ਨਾਲ ਕਰੀਬ ਦਰਜਨ ਪਿੰਡਾਂ ਨੂੰ ਲਾਭ ਹੋਵੇਗਾ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 90 ਫ਼ੀਸਦੀ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਬ੍ਰਾਹਮਣ ਮਾਜਰਾ ਤੋਂ ਸਾਧੂਗੜ੍ਹ ਤੱਕ ਬਣਨ ਵਾਲੀ ਇਸ ਸੜਕ ਦੇ ਨਾਲ ਕੋਟਲਾ ਭਾਈ ਕਾ, ਸੱਦੋ ਮਾਜਰਾ, ਧੁੱਪਛੇੜੀ, ਅਨੈਤਪੁਰਾ ਬੋਰਾਂ, ਮੱਠੀ ਸਮੇਤ ਦਰਜਨ ਪਿੰਡਾਂ ਨੂੰ ਲਾਭ ਹੋਵੇਗਾ। ਉਕਤ ਸੜਕ ਦੀ ਕੁੱਲ ਲੰਬਾਈ 9. 78 ਕਿੱਲੋਮੀਟਰ ਹੈ, ਜਿਸ ਨੂੰ ਕਰੀਬ 2 ਕਰੋੜ 24 ਲੱਖ 81 ਹਜ਼ਾਰ ਦੀ ਲਾਗਤ ਦੇ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਲੋਕਾਂ ਨਾਲ ਕੀਤੇ ਗਏ ਵਾਅਦੇ ਆਪਣੀ ਟਰਮ ਤੋਂ ਇਕ ਸਾਲ ਪਹਿਲਾਂ ਪੂਰੇ ਕਰ ਦਿੱਤੇ ਹੋਣ ਅਤੇ ਇਸ ਵਰ੍ਹੇ ਨੂੰ ਵੀ ਵਿਕਾਸ ਦੇ ਵਰ੍ਹੇ ਵਜੋਂ ਮਨਾ ਰਹੇ ਮਨਾਇਆ ਜਾ ਰਿਹਾ ਹੈ। ਸਾਲ 2026-27 ਦੇ ਵਿਚ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੇਸ਼ ਪੁੰਨੀਆ, ਅਮਰਿੰਦਰ ਮੰਡੋਫਲ, ਜਗਜੀਤ ਚੋਲਟੀ ਖੇੜੀ, ਜਗਜੋਤ ਸਿੰਘ, ਕੁਲਵਿੰਦਰ ਡੇਰਾ, ਵਿਕਰਮ ਸਿੰਘ, ਕਰਮਜੀਤ ਸਿੰਘ ਹੈਪੀ, ਸਤਵੀਰ ਜੱਲਾ, ਪ੍ਰਦੀਪ ਹੰਸਾਲੀ, ਮਗਨਮੀਤ ਸਿੰਘ, ਰਘਵੀਰ ਸਿੰਘ, ਨਿਸ਼ਾਨ ਸਿੰਘ, ਕਰਮਜੀਤ ਸਿੰਘ, ਅਮਰਜੀਤ ਸਿੰਘ, ਕੁਲਵੀਰ ਬਾਬਾ, ਸਤਨਾਮ ਸਿੰਘ ਆਦਿ ਵੀ ਮੌਜੂਦ ਸਨ।