ਹਜ਼ਾਰ ਰੁਪਏ ਦਾ ਐਲਾਨ ਪੂਰਾ ਹੋਣ ’ਤੇ ਔਰਤਾਂ ਨੇ ਲੱਡੂ ਵੰਡੇ
ਹਜ਼ਾਰ ਰੁਪਏ ਦਾ ਐਲਾਨ ਪੂਰਾ ਹੋਣ ’ਤੇ ਔਰਤਾਂ ਨੇ ਲੱਡੂ ਵੰਡੇ
Publish Date: Wed, 11 Mar 2026 06:28 PM (IST)
Updated Date: Wed, 11 Mar 2026 06:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਧਤੋਂਦਾ ਦੇ ਸਰਪੰਚ ਨੰਬਰਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਪੂਰਾ ਕਰਨ ’ਤੇ ਪਿੰਡ ਦੀਆਂ ਔਰਤਾਂ ਵੱਲੋਂ ਲੱਡੂ ਵੰਡੇ ਗਏ। ਉਨ੍ਹਾਂ ਕਿਹਾ ਕਿ ਹਰ ਜਰਨਲ ਵਰਗ ਦੀ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਪਿੰਡ ਧਤੋਂਦਾ ਵਿਖੇ ਔਰਤਾਂ ਵੱਲੋਂ ਸਰਕਾਰ ਦੇ ਇਸ ਐਲਾਨ ਉੱਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਰੋਹੀ ਰਾਮ, ਪੰਚ ਹਜ਼ਾਰਾ ਸਿੰਘ, ਪੰਚ ਮਨਜੀਤ ਕੌਰ, ਬਲਵੀਰ ਕੌਰ, ਸੁਮਨਦੀਪ ਕੌਰ ਆਦਿ ਵੀ ਮੌਜੂਦ ਸਨ।