ਸੋਨੇ ਦੀ ਚੂੜੀ ਕੱਟ ਕੇ ਭੱਜਣ ਲੱਗੀਆਂ ਔਰਤਾਂ ਕਾਬੂ
ਸੋਨੇ ਦੀ ਚੂੜੀ ਕੱਟ ਕੇ ਭੱਜਣ ਲੱਗੀਆਂ ਔਰਤਾਂ ਕਾਬੂ
Publish Date: Sun, 22 Feb 2026 04:45 PM (IST)
Updated Date: Sun, 22 Feb 2026 04:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਨੇ ਬੱਸ ਵਿਚ ਸਵਾਰ ਔਰਤ ਦੀ ਸੋਨੇ ਦੀ ਚੂੜੀ ਕੱਟ ਕੇ ਭੱਜਣ ਲੱਗੀਆਂ 2 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਵਲਜੀਤ ਕੌਰ ਪਤਨੀ ਲੇਟ ਇਕਬਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ 21 ਫਰਵਰੀ ਨੂੰ ਬੱਸ ਵਿਚ ਸਰਹਿੰਦ ਤੋਂ ਲੁਧਿਆਣਾ ਜਾ ਰਹੀ ਸੀ। ਉਸ ਦੌਰਾਨ ਬੱਸ ਸਟੈਂਡ ’ਤੇ ਭੀੜ ਵਿਚ ਸ਼ਾਮਲ ਦੋ ਔਰਤਾਂ ਨੇ ਉਸ ਦੇ ਹੱਥ ਵਿਚ ਪਾਈ ਕਰੀਬ ਦੋ ਤੋਲੇ ਦੀ ਸੋਨੇ ਦੀ ਚੂੜੀ ਕੱਟ ਲਈ। ਉਸ ਦੇ ਰੌਲਾ ਪਾਉਣ ’ਤੇ ਉਕਤ ਔਰਤਾਂ ਮੌਕੇ ਤੋਂ ਭੱਜਣ ਲੱਗ ਗਈਆਂ ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਕਤ ਔਰਤਾਂ ਤੋਂ ਖੋਹ ਕੀਤੀ ਸੋਨੇ ਦੀ ਚੂੜੀ ਬਰਾਮਦ ਕਰਵਾ ਲਈ ਗਈ। ਇਸ ਮਾਮਲੇ ਵਿਚ ਪੁਲਿਸ ਨੇ ਸਰਹਿੰਦ ਥਾਣੇ ਵਿਚ ਕਾਬੂ ਕੀਤੀਆਂ ਦੋ ਔਰਤਾਂ ਖ਼ਿਲਾਫ਼ ਕੇਸ ਰਜਿਸਟਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।