ਰਾਜਪੁਰਾ ਤੋਂ ਚੋਰੀ ਕੀਤੇ ਬੱਚੇ ਸਮੇਤ ਔਰਤ ਅਮਲੋਹ ਤੋਂ ਕਾਬੂ
ਰਾਜਪੁਰਾ ਤੋਂ ਚੋਰੀ ਕਿੱਥੇ ਬੱਚੇ ਸਮੇਤ ਔਰਤ ਅਮਲੋਹ ਤੋਂ ਕਾਬੂ
Publish Date: Thu, 19 Feb 2026 05:14 PM (IST)
Updated Date: Thu, 19 Feb 2026 05:15 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਬੀਤੇ ਦਿਨੀਂ ਰਾਜਪੁਰਾ ਤੋ ਗਾਇਬ ਹੋਏ ਬੱਚੇ ਨੂੰ ਰਾਜਪੁਰਾ ਪੁਲਿਸ ਨੇ ਮੁਲਜ਼ਮ ਔਰਤ ਸਮੇਤ ਅਮਲੋਹ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਅਨੁਸਾਰ 17 ਫਰਵਰੀ ਸ਼ਾਮ ਨੂੰ ਰਾਜਪੁਰਾ ਦੇ ਗੁੱਜਰਾਂ ਵਾਲਾ ਇਲਾਕੇ ਤੋਂ 7 ਸਾਲਾ ਲੜਕੇ, ਅਬੀ, ਪੁੱਤਰ ਬੀਨੂ ਕੁਮਾਰ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਈ ਟੀਮਾਂ ਦਾ ਗਠਨ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ, ਸੀਸੀਟੀਵੀ ਫੁਟੇਜ ਵਿਚ ਇਹ ਬੱਚਾ ਇਕ ਔਰਤ ਨਾਲ ਜਾਂਦਾ ਹੋਇਆ ਦਿਖਾਈ ਦਿੱਤਾ ਜੋ ਕਿ ਉਨ੍ਹਾਂ ਦੀ ਗੁਆਂਢਣ ਸੀ। ਪੁਲਿਸ ਨੇ ਦੱਸਿਆ ਕਿ ਬੱਚੇ ਦਾ ਪਿਤਾ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਸੀ। ਬੱਚੇ ਦੀ ਮਾਂ ਵੀ ਉਸ ਦੇ ਨਾਲ ਹਸਪਤਾਲ ਵਿਚ ਸੀ। ਚੋਰੀ ਹੋਣ ਵਾਲੇ ਬੱਚੇ ਦਾ ਪਰਿਵਾਰ ਅਤੇ ਉਕਤ ਔਰਤ ਇਕ ਮਕਾਨ ਵਿਚ ਕਿਰਾਏ ਤੇ ਰਹਿੰਦੇ ਸਨ। ਜਦੋਂ ਗੁਆਂਢਣ ਲਲਿਤਾ ਬੱਚੇ ਨੂੰ ਚੁੱਕ ਕੇ ਲੈ ਗਈ, ਤਾਂ ਉਹ ਇਸ ਸਮੇਂ ਆਪਣੇ ਛੋਟੇ ਭਰਾ ਨਾਲ ਆਪਣੀ ਦਾਦੀ ਦੇ ਨਾਲ ਘਰ ਵਿਚ ਸੀ। ਪੁਲਿਸ ਪਾਰਟੀ ਨਾਲ ਆਏ ਇਕ ਹੋਰ ਏਐਸਆਈ ਬਲਬੀਰ ਨੇ ਦੱਸਿਆ ਕਿ ਬੱਚੇ ਦੇ ਫੁੱਫੜ ਸੋਨੀ ਬਾਬੂ ਦੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਔਰਤ ਦੇ ਮੋਬਾਈਲ ਤੋਂ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਗਿਆ ਜੋ ਅਮਲੋਹ ਦਿਖਾ ਰਹੀ ਸੀ। ਪੁਲਿਸ ਨੇ ਜਦੋਂ ਉਕਤ ਨੰਬਰ ਤੇ ਸੰਪਰਕ ਕੀਤਾ ਤਾਂ ਉਕਤ ਔਰਤ ਝੂਠ ਬੋਲੀ ਕਿ ਉਹ ਮੋਹਾਲੀ ਵਿਖੇ ਹੈ ਜਦੋਂ ਕਿ ਲੋਕੇਸ਼ਨ ਅਮਲੋਹ ਦੀ ਆ ਰਹੀ ਸੀ ਪੁਲਿਸ ਨੇ ਲੋਕੇਸ਼ਨ ਦੇ ਆਧਾਰ ’ਤੇ ਔਰਤ ਨੂੰ ਬੱਚੇ ਸਮੇਤ ਕਾਬੂ ਕਰ ਲਿਆ ਹੈ। ਇਹ ਔਰਤ ਅਮਲੋਹ ਕਿਵੇਂ ਆਈ ਤੇ ਅਮਲੋਹ ਵਿਚ ਕਿਸ ਨਾਲ ਲਿੰਕ ਸੀ