ਸੜਕ ਹਾਦਸੇ ’ਚ ਸਕੂਟਰ ਸਵਾਰ ਔਰਤ ਜ਼ਖ਼ਮੀ
ਸੜਕ ਹਾਦਸੇ ’ਚ ਸਕੂਟਰ ਸਵਾਰ ਔਰਤ ਜ਼ਖਮੀਂ
Publish Date: Tue, 14 Apr 2026 05:43 PM (IST)
Updated Date: Tue, 14 Apr 2026 05:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਕੂਟਰੀ ’ਤੇ ਜਾ ਰਹੀਆਂ ਦੋ ਔਰਤਾਂ ’ਚੋਂ ਇਕ ਦੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਹੈ। ਫਤਹਿਗੜ੍ਹ ਸਾਹਿਬ ਪੁਲਿਸ ਨੇ ਇਸ ਮਾਮਲੇ ਵਿਚ ਸਕੂਟਰੀ ਚਾਲਕ ਔਰਤ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੱਚਿਆਂ ਦੀ ਫ਼ੀਸ ਭਰ ਕੇ ਸਕੂਲ ਤੋਂ ਸਕੂਟਰੀ ਤੇ ਇਕ ਹੋਰ ਔਰਤ ਨਾਲ ਵਾਪਸ ਆ ਰਹੀ ਸੀ। ਉਸ ਦੌਰਾਨ ਰਸਤੇ ਵਿਚ ਕਾਰ ਦੇ ਅਣਪਛਾਤੇ ਚਾਲਕ ਨੇ ਫੇਟ ਮਾਰੀ, ਜਿਸ ਕਾਰਨ ਦੂਜੀ ਔਰਤ ਦੇ ਸੱਟਾਂ ਲੱਗੀਆਂ।