ਡਰੱਗ ਮਨੀ ਸਮੇਤ ਔਰਤ ਕਾਬੂ
22 ਗ੍ਰਾਮ ਹੈਰੋਇਨ ਅਤੇ 65 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਔਰਤ ਕਾਬੂ
Publish Date: Fri, 10 Apr 2026 05:11 PM (IST)
Updated Date: Fri, 10 Apr 2026 05:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਪੁਲਿਸ ਨੇ ਇਕ ਔਰਤ ਨੂੰ 22 ਗ੍ਰਾਮ ਹੈਰੋਇਨ ਤੇ 65 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨੇ ਦਸ਼ਮੇਸ਼ ਕਾਲੋਨੀ ਵਿਖੇ ਇਕ ਔਰਤ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 22 ਗ੍ਰਾਮ ਹੈਰੋਇਨ ਅਤੇ 65 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਮੁਲਜ਼ਮ ਔਰਤ ਦੀ ਪਛਾਣ ਗੋਗੀ ਦੇ ਰੂਪ ਵਿਚ ਦੱਸੀ ਗਈ ਹੈ।