ਅਮਲੋਹ ’ਚ ਨਵੇਂ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਦਾ ਸਵਾਗਤ
ਅਮਲੋਹ ਵਿੱਚ ਨਵੇਂ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਦਾ ਸਵਾਗਤ
Publish Date: Wed, 25 Feb 2026 06:49 PM (IST)
Updated Date: Wed, 25 Feb 2026 06:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਨਵ-ਨਿਯੁਕਤ ਉਪ ਮੰਡਲ ਮਜਿਸਟ੍ਰੇਟ ਚਰਨਜੋਤ ਸਿੰਘ ਵਾਲੀਆ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਚੰਦ ਸਿੰਘ ਨੇ ਆਪਣੇ ਦਫਤਰੀ ਸਟਾਫ ਬਲਪਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਬੇਅੰਤ ਸਿੰਘ ਨਾਲ ਮਿਲ ਕੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਪ ਮੰਡਲ ਦਫਤਰ ਦੇ ਮੁਲਾਜ਼ਮ ਅਮਰੀਕ ਸਿੰਘ ਅਤੇ ਸਰਬਜੀਤ ਸਿੰਘ ਵੀ ਮੌਜੂਦ ਸਨ।