ਅਸਲੇ ਦੇ ਰੌਂਦ ਮਿਲੇ, ਜਾਂਚ ਸ਼ੁਰੂ
ਅਸਲੇ ਦੇ ਰੌਂਦ ਮਿਲੇ, ਜਾਂਚ ਸ਼ੁਰੂ
Publish Date: Sun, 01 Mar 2026 04:53 PM (IST)
Updated Date: Mon, 02 Mar 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸੁਭਾਸ਼ ਨਗਰ ਦੇ ਇਕ ਘਰ ’ਚ ਅਸਲੇ ਦੇ 91 ਰੌਂਦ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਜੋਤ ਕੌਰ ਵਾਸੀ ਸੁਭਾਸ਼ ਨਗਰ ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਘਰ ਦੀ ਸਫਾਈ ਦੌਰਾਨੇ ਅਸਲੇ ਦੇ ਰੌਂਦ ਮਿਲੇ ਹਨ। ਇਸ ਬਾਰੇ ਪੜਤਾਲ ਕੀਤੀ ਗਈ ਪਰ ਰੌਂਦਾਂ ਦੇ ਮਾਲਕ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।