ਅੱਤੇਵਾਲੀ ਵੱਲੋਂ 18 ਖਿਡਾਰਨਾਂ ਨੂੰ ਖੇਡ ਕਿੱਟਾਂ ਦੀ ਵੰਡ
ਖਿਡਾਰਣਾਂ ਦੇ ਮਨਾਂ ਵਿਚ ਖੇਡ ਭਾਵਨਾ ਨੂੰ ਉਤਸਾਹਿਤ ਕਰਨ ਲਈ ਹਰ ਤਰ੍ਹਾਂ ਦੀ ਮਦਦ ਕਰਾਂਗੇ : ਗੁਰਾਇਆ
Publish Date: Sun, 18 Jan 2026 04:41 PM (IST)
Updated Date: Mon, 19 Jan 2026 04:03 AM (IST)

ਖਿਡਾਰਣਾਂ ਦੇ ਮਨਾਂ ਵਿਚ ਖੇਡ ਭਾਵਨਾ ਨੂੰ ਉਤਸਾਹਿਤ ਕਰਨ ਲਈ ਹਰ ਤਰ੍ਹਾਂ ਦੀ ਮਦਦ ਕਰਾਂਗੇ : ਗੁਰਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : 69ਵੀਆਂ ਨੈਸ਼ਨਲ ਸਕੂਲ ਖੇਡਾਂ ਫੁੱਟਬਾਲ ਅੰਡਰ -19 ਸਾਲ ਲੜਕੀਆਂ ਜੋ ਕਿ ਮਨੀਪੁਰ ਵਿਖੇ ਹੋਣ ਜਾ ਰਹੀਆਂ ਹਨ ਉਸ ਦੀ ਸਿਲੈਕਸ਼ਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ 8 ਰੋਜਾ ਪ੍ਰੀਕੋਚਿੰਗ ਕੈਂਪ ਮਾਤਾ ਸੁੰਦਰੀ ਸਕੂਲ ਅੱਤੇਵਾਲੀ ਵਿਖੇ ਲਗਾਇਆ ਗਿਆ ਸੀ, ਜੋ ਅੱਜ ਫਾਈਨਲ ਸਿਲੈਕਸ਼ਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਵਿੰਦਰ ਕੌਰ ਅਤੇ ਡੀ ਐਮ ਸਪੋਰਟਸ ਜਸਵੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ। ਕੋਚ ਸਤਵੀਰ ਸਿੰਘ ਨੇ ਦੱਸਿਆ ਇਸ ਕੈਂਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ 24 ਦੇ ਕਰੀਬ ਖਿਡਾਰਣਾਂ ਨੇ ਭਾਗ ਲਿਆ ਸੀ ਜਿਨਾਂ ਵਿੱਚੋਂ ਬੈਸਟ 18 ਖਿਡਾਰਣਾਂ ਦੀ ਸਿਲੈਕਸ਼ਨ ਕੀਤੀ ਗਈ, ਜੋ ਪੰਜਾਬ ਦੀ ਪ੍ਰੀਤਿਨਿਧਤਾ ਅੰਡਰ-19 ਸਾਲ ਫੁੱਟਬਾਲ ਵਿਚ ਨੈਸ਼ਨਲ ਸਕੂਲ ਗੇਮਜ਼ ਮਨੀਪੁਰ ਇੰਫਾਲ ਵਿਚ ਕਰਨਗੀਆਂ ਤੇ ਇਨ੍ਹਾਂ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ਼ ਵੱਲੋਂ ਖਿਡਾਰਣਾਂ ਨੂੰ ਖੇਡ ਕਿੱਟ, ਟ੍ਰੈਕ ਸੂਟ, ਬੂਟ ਅਤੇ ਬੈਗ ਦਿੱਤੇ ਗਏ, ਤਾਂ ਜੋ ਇਕ ਚੰਗਾ ਖਿਡਾਰੀ ਬਣ ਕੇ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਇਸ ਤੋਂ ਇਲਾਵਾ ਸਮਾਜ ਸੇਵਕ ਜਗਦੀਪ ਗੁਰਾਇਆ ਅੱਤੇਵਾਲੀ ਵੱਲੋਂ 18 ਖਿਡਾਰਨਾਂ ਨੂੰ ਖੇਡ ਕਿੱਟਾਂ ਦਿਤੀਆਂ ਗਈਆਂ ਤੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਹੈ, ਇਸ ਨਾਲ ਲੜਕੀਆਂ ਦੇ ਵਿਚ ਖੇਡ ਭਾਵਨਾ ਨੂੰ ਵੱਧ ਤੋਂ ਵੱਧ ਉਤਸ਼ਾਹ ਮਿਲੇਗਾ। ਇਸ ਮੌਕੇ ਟੀਮ ਸਰਹਿੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਉੱਪਰੰਤ ਹਰਿੰਦਰ ਕੁਮਾਰ ਓਵਰ ਆਲ ਇੰਚਾਰਜ, ਮਨਿੰਦਰਜੀਤ ਚੀਮਾ, ਲੈਕਚਰਾਰ ਠਾਕੁਰਪ੍ਰੀਤ ਗਰੇਵਾਲ, ਲੈਕਚਰਾਰ ਕਰਨਵੀਰ ਸਿੰਘ, ਡਾ. ਸ਼ਿਫਾਲੀ, ਜਗਤਾਰ ਸਿੰਘ ਧੀਰਪੁਰ, ਰਣਜੀਤ ਸਿੰਘ ਟੀ ਟੀ ਈ, ਸੁਰਜੀਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਫਾਜ਼ਿਲਕਾ, ਸਹਾਇਕ ਥਾਣੇਦਾਰ ਨਿਰਮਲ ਸਿੰਘ, ਗੁਰਮਿੰਦਰ ਮਾਸਟਰ ਤੇ ਨਵਜੋਤ ਕੌਰ, ਕਰਮਜੀਤ ਸਿੰਘ ਢਿੱਲੋਂ, ਬਿਕਰਮ ਸ਼ੈਰੀ, ਮੈਡਮ ਚਰਨਜੀਤ ਕੌਰ ਤੇ ਮੁਖਵਿੰਦਰ ਸਿੰਘ ਮੌਜੂਦ ਸਨ।