ਸ਼ਹੀਦਾਂ ਦੇ ਪੂਰਨਿਆ ’ਤੇ ਚੱਲਣਾ ਚਾਹੀਦਾ ਹੈ : ਇਦਰਪ੍ਰੀਤ ਬਡੂੰਗਰ
ਸ਼ਹੀਦਾਂ ਦੇ ਪੂਰਨਿਆ ’ਤੇ ਚੱਲਣਾ ਚਾਹੀਦਾ ਹੈ : ਇਦਰਪ੍ਰੀਤ ਬਡੂੰਗਰ
Publish Date: Mon, 23 Mar 2026 04:44 PM (IST)
Updated Date: Mon, 23 Mar 2026 04:46 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੁਸਾਇਟੀ ਦੇ ਬ੍ਰਾਂਚ ਦਫ਼ਤਰ ਮੰਡੀ ਗੋਬਿੰਦਗੜ੍ਹ ਵਿਖੇ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਡੀਐੱਸਪੀ ਇਦਰਪ੍ਰੀਤ ਸਿੰਘ ਬਡੂੰਗਰ (ਪੀਪੀਐਸ) ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਦੇਸ਼ ਕੌਮ ਦੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਉਨ੍ਹਾਂ ਦੇ ਪਾਏ ਹੋਏ ਪੁਰਨਿਆਂ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੀਆ ਜਾਨਾਂ ਵਾਰ ਕੇ ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਇਹੀ ਹੋਵੇਗੀ ਕਿ ਅਸੀ ਆਪਣੇ ਆਲੇ-ਦੁਆਲੇ ਫੈਲੀਆਂ ਸਮਾਜਿਕ ਕੁਰੀਤੀਆਂ ਜਿਵੇਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਨਾ, ਭਰੂਣ ਹੱਤਿਆਂ, ਦਾਜ ਪ੍ਰਥਾ ਆਦਿ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸਾਨੂੰ ਸੱਭ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਸਮੇਂ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਪ੍ਰੈੱਸ ਸਕੱਤਰ ਅਸੋਕ ਚੋਪੜਾ, ਜੁਆਇੰਟ ਸੈਕਟਰੀ ਮਨਜੀਤ ਸਿੰਘ, ਕੈਸ਼ੀਅਰ ਰਵਿੰਦਰ ਸਿੰਘ ਧੰਨਾ, ਮੈਂਬਰ ਕਮਲੇਸ ਕੁਮਾਰ, ਯਾਦਵਿੰਦਰ ਸਿੰਘ ਕੰਗ, ਕਮਲਜੀਤ ਸਿੰਘ ਕਲਸੀ, ਸੁਖਦੇਵ ਸਿੰਘ ਸੁੱਖਾ, ਅਜੈ ਅਗਰਵਾਲ, ਗੁਰਬਚਨ ਸਿੰਘ, ਕਮਲਜੀਤ ਸਿੰਘ, ਨਵਦੀਪ ਸਿੰਘ, ਯਸਪਾਲ ਸਿੰਘ, ਰਜਿੰਦਰ ਕੁਮਾਰ, ਸੁਖਦੇਵ ਸਿੰਘ, ਰਜਿੰਦਰ ਕਪਿਲਸ ਵੀ ਹਾਜ਼ਰ ਸਨ।