ਮੰਡੀ ਬੋਰਡ ਦੇ ਜੀਐਮ ਸਵਰਨ ਸਿੰਘ ਨੂੰ ਨਿੱਘੀ ਵਿਦਾਇਗੀ
ਮੰਡੀ ਬੋਰਡ ਦੇ ਜੀਐਮ ਸਵਰਨ ਸਿੰਘ ਨੂੰ ਨਿੱਘੀ ਵਿਦਾਇਗੀ
Publish Date: Mon, 02 Feb 2026 06:18 PM (IST)
Updated Date: Mon, 02 Feb 2026 06:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪੰਜਾਬ ਮੰਡੀ ਬੋਰਡ ਤੋਂ ਸੇਵਾ ਮੁਕਤ ਹੋਏ ਜਨਰਲ ਮੈਨੇਜਰ ਸਵਰਨ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਚੰਡੀਗੜ੍ਹ ਵਿਖੇ ਰੱਖੀ ਵਿਦਾਇਗੀ ਪਾਰਟੀ ਵਿਚ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੀਐਮ ਸਵਰਨ ਸਿੰਘ ਦੀ 38 ਸਾਲ ਦੀ ਬੇਦਾਗ ਸੇਵਾ ਮੁਲਾਜ਼ਮਾਂ ਨੂੰ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਸਿੰਗਲਾ ਨੇ ਜੀਐਮ ਸਵਰਨ ਸਿੰਘ ਨੂੰ ਬੁੱਕੇ ਭੇਂਟ ਕੀਤਾ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਸਿਹਤਯਾਬੀ ਲਈ ਰੱਬ ਅੱਗੇ ਦੁਆ ਕੀਤੀ। ਇਸ ਮੌਕੇ ਸਾਥੀ ਮੁਲਾਜ਼ਮਾਂ ਅਤੇ ਹੋਰ ਸੁਨੇਹਆਂ ਨੇ ਸਵਰਨ ਸਿੰਘ ਨੂੰ ਤੋਹਫੇ ਭੇਟ ਕੀਤੇ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸੇਵਾ ਮੁਕਤ ਹੋਏ ਜਰਨਲ ਮੈਨੇਜਰ ਪੰਜਾਬ ਮੰਡੀ ਬੋਰਡ ਸਵਰਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਸਕੂਨ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਤੇ ਮਿਲਦਾ ਹੈ, ਉਹੀ ਉਹ 38 ਸਾਲ ਦੀ ਸੇਵਾ ਤੋਂ ਬਾਅਦ ਅੱਜ ਮਹਿਸੂਸ ਕਰ ਰਹੇ ਹਨ। ਇਸ ਮੌਕੇ ਆੜ੍ਹਤੀ ਆਗੂ ਵੇਦ ਪ੍ਰਕਾਸ਼, ਕਰਨਬੀਰ ਸਿੰਘ, ਰਜੀਵ ਸਿੰਗਲਾ, ਵਿਸ਼ਾਲ ਗੁਪਤਾ ਨਾਲ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਸਨੇਹੀ ਅਤੇ ਮੁਲਾਜ਼ਮ ਮੌਜੂਦ ਸਨ।