ਅਮਲੋਹ ’ਚ ਗਣਪਤੀ ਯੁਵਾ ਸੰਗਠਨ ਵੱਲੋਂ ਵਿਸ਼ਾਲ ਭਗਵਤੀ ਜਾਗਰਣ
ਅਮਲੋਹ ਵਿੱਚ ਗਣਪਤੀ ਯੁਵਾ ਸੰਗਠਨ ਵੱਲੋਂ ਵਿਸ਼ਾਲ ਭਗਵਤੀ ਜਾਗਰਣ
Publish Date: Tue, 17 Feb 2026 06:12 PM (IST)
Updated Date: Tue, 17 Feb 2026 06:15 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਗਣਪਤੀ ਯੁਵਾ ਸੰਗਠਨ ਅਮਲੋਹ ਵੱਲੋਂ ਮਹਾਸ਼ਿਵਰਾਤਰੀ ਦੇ ਮੌਕੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਇਸ ਸਮਾਗਮ ਵਿਚ ਜੋਤੀ ਪ੍ਰਚੰਡ ਦੀ ਰਸਮ ਕੌਂਸਲਰ ਅਤੁੱਲ ਲੁਟਾਵਾ ਵੱਲੋਂ ਅਦਾ ਕੀਤੀ ਗਈ ਜਦਕਿ ਪੂਜਾ ਦੀ ਰਸਮ ਸਮਾਜ ਸੇਵਕ ਸੋਨੂੰ ਸੂਦ ਅਤੇ ਮੋਨੂੰ ਸੂਦ ਨੇ ਨਿਭਾਈ। ਚੁੰਨੀ ਦੀ ਰਸਮ ਸਮਾਜ ਸੇਵਕ ਬਲਵਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ। ਵਿਸ਼ੇਸ਼ ਮਹਿਮਾਨ ਵਜੋਂ ਕੰਵਰ ਹਰਪ੍ਰੀਤ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਨੇ ਭਗਤੀ ਭੇਟਾ ਰਾਹੀਂ ਸੰਗਤ ਨੂੰ ਭੰਗੜਾ ਪਾਉਣ ਲਈ ਪ੍ਰੇਰਿਤ ਕੀਤਾ ਜਦਕਿ ਅਭੀਜੀਤ ਚੋਪੜਾ ਨੇ ਮਾਤਾ ਰਾਣੀ ਅਤੇ ਭੋਲੇ ਸ਼ੰਕਰ ਦੀ ਮਹਿਮਾ ਗਾਉਂਦਿਆਂ ਸਾਰਿਆਂ ਨੂੰ ਨਿਹਾਲ ਕਰ ਦਿੱਤਾ। ਸੰਗਠਨ ਦੇ ਚੇਅਰਮੈਨ ਕ੍ਰਿਸ਼ਨ ਵਰਮਾ ਬੌਬੀ, ਸਰਪ੍ਰਸਤ ਵਿੱਕੀ ਮਿੱਤਲ, ਪ੍ਰਧਾਨ ਰਾਜਨ ਮਿੱਤਲ, ਸਰਪ੍ਰਸਤ ਵਿੱਕੀ ਡੱਲਾ ਅਤੇ ਸਰਪ੍ਰਸਤ ਮਹਿੰਦਰਪਾਲ ਲੁਟਾਵਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਜਾਗਰਣ ਲਈ ਸਹਿਯੋਗ ਕਰਨ ਵਾਲੇ ਇਲਾਕੇ ਦੇ ਮੋਹਤਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਅਜਿਹੇ ਧਾਰਮਿਕ ਉਪਰਾਲਿਆਂ ਨੂੰ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਬੀਬੀ ਸੁਖਵਿੰਦਰ ਕੌਰ ਗਹਿਲੋਤ, ਭਾਜਪਾ ਦੇ ਸੀਨੀਅਰ ਆਗੂ ਵਿਨੋਦ ਮਿੱਤਲ, ਕਾਂਗਰਸੀ ਆਗੂ ਗੰਗਾ ਪੁਰੀ, ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਜਤਿੰਦਰ ਬਨਸਾਲ, ਕੌਂਸਲਰ ਕੁਲਵਿੰਦਰ ਸਿੰਘ, ਰੂਪ ਸਿੰਘ, ਨੀਰਜ਼ ਕਰਕਰਾ, ਵਿਸ਼ਨੂੰ ਜਿੰਦਲ, ਐਡਵੋਕੇਟ ਰੌਬਿਨ ਬਾਂਸਲ, ਰਾਕੇਸ਼ ਕੁਮਾਰ ਬੱਬਲੂ ਬੈਂਸ, ਕੁਲਦੀਪ ਸਿੰਘ ਦੀਪਾ, ਪੰਮੀ ਜਿੰਦਲ, ਪੂਨੀਤ ਬਾਂਸਲ, ਗਗਨ ਖੁੱਲਰ, ਭੋਲੂ ਸੰਗਰ, ਵੈਨੂ ਅਮਲੋਹ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ।