ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਜ਼ਰੂਰੀ ਇਕੱਤਰਤਾ
40 ਰੋਜ਼ਾ ਚਰਨ ਛੋਹ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜ਼ਰੂਰੀ ਇਕੱਤਰਤਾ
Publish Date: Wed, 28 Jan 2026 06:32 PM (IST)
Updated Date: Wed, 28 Jan 2026 06:34 PM (IST)

ਫ਼ੋਟੋ ਫ਼ਾਈਲ : 25 ਮੀਰੀ ਪੀਰੀ ਆਗਮਨ ਗੁਰਪੁਰਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਉਪਰੰਤ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ। ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਮੁਹੱਲਾ ਗੁਰੂ ਕੀ ਨਗਰੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਮੀਰੀ ਪੀਰੀ ਆਗਮਨ ਗੁਰਪੁਰਬ ਪ੍ਰਬੰਧਕ ਕਮੇਟੀ ਦੀ ਜ਼ਰੂਰੀ ਇਕੱਤਰਤਾ ਹੋਈ। ਇਸ ਮੌਕੇ ਇੰਚਾਰਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਖੜਕ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਰਵਿੰਦਰ ਸਿੰਘ ਖਾਲਸਾ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਆਗੂਆਂ ਨੇ ਦੱਸਿਆ ਇਸ ਸਾਲ 40 ਰੋਜ਼ਾ ਗੁਰਮਤਿ ਸਮਾਗਮ ਮਿਤੀ 22 ਫਰਵਰੀ ਤੋਂ 2 ਅਪ੍ਰੈਲ ਤੱਕ ਮਨਾਏ ਜਾਣਗੇ। ਜਿਸ ਵਿਚ ਸ਼ਾਮ ਦਾ ਦੀਵਾਨ ਹਰ ਰੋਜ਼ ਸ਼ਾਮ 7 ਵਜੇ ਤੋਂ 9 ਵਜੇ ਤੱਕ ਸਜੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸ਼ਾਮ ਦੇ ਦੀਵਾਨ ਵਿਚ ਪੰਥ ਪ੍ਰਸਿੱਧ ਵਿਦਵਾਨ ਰਾਗੀ, ਢਾਡੀ, ਸੰਤ ਮਹਾਂਪੁਰਸ਼, ਨਿਰੰਗ ਸਿੰਘ ਜਥੇਬੰਦੀਆਂ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਵਰਨਣਯੋਗ ਹੈ ਕਿ ਇਹ ਸਮਾਗਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੰਡੀ ਗੋਬਿੰਦਗੜ੍ਹ ਵਿਖੇ ਚਰਨ ਪਾਉਣ ਅਤੇ 40 ਦਿਨ ਤੱਕ ਇੱਥੇ ਦਰਸ਼ਨ ਦੀਦਾਰੇ ਬਖ਼ਸ਼ਣ ਦੀ ਖੁਸ਼ੀ ਵਿਚ ਹਰ ਸਾਲ ਸ਼੍ਰੋਮਣੀ ਮੀਰੀ ਪੀਰੀ ਆਗਮਨ ਗੁਰਪੁਰਬ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ। ਇਸ ਮੌਕੇ ਮੁੱਖ ਸੇਵਾਦਾਰ ਰੂਪ ਸਿੰਘ ਫੋਰਮੈਨ ਪ੍ਰਧਾਨ ਮੀਰੀ ਪੀਰੀ ਆਗਮਨ ਗੁਰਪੁਰਬ ਪ੍ਰਬੰਧਕ ਕਮੇਟੀ, ਜਥੇਦਾਰ ਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸਰਦਾਰ ਖੜਕ ਸਿੰਘ, ਹੈਡ ਗ੍ਰੰਥੀ ਭਾਈ ਕੁਲਵਿੰਦਰ ਸਿੰਘ, ਰਵਿੰਦਰਜੀਤ ਸਿੰਘ ਭੰਗੂ, ਕੇਸਰ ਸਿੰਘ, ਮੱਘਰ ਸਿੰਘ ਫੋਰਮੈਨ, ਗਿ: ਜਸਵੀਰ ਸਿੰਘ ਚਾਕਰ, ਸੁਰਜੀਤ ਸਿੰਘ, ਜਗਪਾਲ ਸਿੰਘ ਭੰਗੂ, ਕੁਲਦੀਪ ਸਿੰਘ ਭੰਗੂ, ਜੰਗ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਸ਼ਨ ਸਿੰਘ ਭੱਟੀ ਤੇ ਸੰਗਤਾਂ ਮੌਜੂਦ ਸਨ।