ਮਾਲਗੱਡੀ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਦੀ ਮੌਤ
ਮਾਲਗੱਡੀ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
Publish Date: Tue, 27 Jan 2026 06:14 PM (IST)
Updated Date: Tue, 27 Jan 2026 06:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਜੀਆਰਪੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ-ਬਸੀ ਪਠਾਣਾਂ ਰੇਲ ਮਾਰਗ ਤੇ ਰੇਲਵੇ ਕਿਲੋਮੀਟਰ ਨੰਬਰ 3/5-6 ਨੇੜੇ ਮਾਲਗੱਡੀ ਦੀ ਲਪੇਟ ’ਚ ਆਉਣ ਕਾਰਨ ਇਕ ਨਾਮਾਲੂਮ ਵਿਅਕਤੀ ਦੀ ਮੌਤ ਹੋ ਗਈ ਹੈ। ਪਛਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਰਖਵਾਇਆ ਗਿਆ ਹੈ। ਮ੍ਰਿਤਕ ਦੀ ਉਮਰ ਕਰੀਬ 25/30 ਸਾਲ, ਕੱਦ 5’5, ਰੰਗ ਗੋਰਾ ਹੈ। ਉਸ ਨੇ ਨੀਲੇ ਰੰਗ ਦੀ ਜੀਨ ਪੈਂਟ, ਲਾਲ ਰੰਗ ਦੀ ਕਮੀਜ਼ ਅਤੇ ਟੀ ਸ਼ਰਟ ਪਹਿਨੀ ਹੋਈ ਸੀ।