ਨਾਲੇ ’ਚ ਡਿਗੀ ਬੇਕਾਬੂ ਕਾਰ
ਨਾਲੇ ’ਚ ਡਿਗੀ ਬੇਕਾਬੂ ਕਾਰ; ਨਾਲੇ ’ਤੇ ਰੇਲਿੰਗ ਨਾ ਹੋਣ ਕਾਰਨ ਲੋਕਾਂ ’ਚ ਰੋਸ
Publish Date: Fri, 20 Mar 2026 06:45 PM (IST)
Updated Date: Fri, 20 Mar 2026 06:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਸਰਹਿੰਦ ਸ਼ਹਿਰ ਦੇ ਨੇੜੇ ਇਕ ਬੇਕਾਬੂ ਕਾਰ ਨਾਲੇ ਵਿਚ ਡਿਗਣ ਦੀ ਘਟਨਾ ਸਾਹਮਣੇ ਆਈ ਹੈ। ਹਾਦਸੇ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਲੋਕਾਂ ਨੇ ਤੁਰੰਤ ਕਾਰ ਸਵਾਰਾਂ ਨੂੰ ਬਾਹਰ ਕੱਢ ਲਿਆ। ਸੂਚਨਾ ਅਨੁਸਾਰ ਕਾਰ ਚਾਲਕ ਸਰਹਿੰਦ ਸ਼ਹਿਰ ਤੋਂ ਫਤਹਿਗੜ੍ਹ ਸਾਹਿਬ ਵੱਲ ਜਾ ਰਿਹਾ ਸੀ। ਸਰਹਿੰਦ ਸ਼ਹਿਰ ਦੀ ਪੁਲੀ ਦੇ ਨੇੜੇ ਪਹੁੰਚਦਿਆਂ ਹੀ ਉਸ ਨੇ ਅਚਾਨਕ ਕਾਰ ’ਤੇ ਕੰਟਰੋਲ ਗੁਆ ਦਿੱਤਾ ਅਤੇ ਕਾਰ ਸਿੱਧੀ ਨਾਲੇ ਵਿੱਚ ਜਾ ਡਿਗੀ। ਹਾਦਸੇ ਸਮੇਂ ਕਾਰ ਵਿਚ ਦੋ ਵਿਅਕਤੀ ਸਵਾਰ ਸਨ। ਕਾਰ ਡਿਗਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬਾਅਦ ਵਿੱਚ ਕਰੇਨ ਦੀ ਮਦਦ ਨਾਲ ਕਾਰ ਨੂੰ ਵੀ ਨਾਲੇ ਤੋਂ ਬਾਹਰ ਕੱਢਿਆ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੜਕ ਨਾਲ ਲੱਗੇ ਇਸ ਨਾਲੇ ’ਤੇ ਸੁਰੱਖਿਆ ਦੇ ਪੱਕੇ ਪ੍ਰਬੰਧ ਨਹੀਂ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਨਾਲੇ ਦੇ ਕੰਢੇ ਮਜ਼ਬੂਤ ਰੇਲਿੰਗ ਲਗਾਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਵਾਹਨ ਇਸਦਾ ਸ਼ਿਕਾਰ ਨਾ ਬਣੇ।