ਯੂਨੀਵਰਸਿਟੀ ’ਚ ਬਣਾਉਟੀ ਬੁੱਧੀ ਬਾਰੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
ਯੂਨੀਵਰਸਿਟੀ ਵਿੱਚ ਬਣਾਉਟੀ ਬੁੱਧੀ ਬਾਰੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
Publish Date: Fri, 06 Mar 2026 05:57 PM (IST)
Updated Date: Fri, 06 Mar 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ, ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ‘ਡਿਜ਼ਿਟਲ ਰੇਡੀਨੇਸ ਅਤੇ ਗੁਣਵੱਤਾ ਸਿੱਖਿਆ ਦੇ ਉੱਨਤੀ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ’ ਕਰਵਾਇਆ ਗਿਆ। ਸੈਮੀਨਾਰ ਵਾਇਸ-ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ ਦੀ ਰਹਿਨੁਮਾਈ ਹੇਠ ਸੰਪੰਨ ਹੋਇਆ। ਸੈਮੀਨਾਰ ਨੂੰ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ (ਆਈਕਿਊਏਸੀ) ਅਤੇ ਵਿਗਿਆਨਕ ਖੋਜ ਅਤੇ ਨਵੀਨਤਾ ਕੇਂਦਰ (ਸੀਐਸਆਰਆਈ) ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਦੇ ਸੰਚਾਲਕ ਪ੍ਰੋ. (ਡਾ. ) ਤੇਜ਼ਬੀਰ ਸਿੰਘ (ਚੇਅਰਮੈਨ, ਸੀਐਸਆਰਆਈ ਅਤੇ ਯੂਨੀਵਰਸਿਟੀ ਰਜਿਸਟਰਾਰ) ਅਤੇ ਡਾ. ਅੰਕਦੀਪ ਕੌਰ ਅੱਟਵਾਲ (ਡਾਇਰੈਕਟਰ, ਆਈਕਿਉਂਏਸੀ) ਸਨ। ਸਮਾਪਤੀ ਸੈਸ਼ਨ ਦੀ ਸ਼ੁਰੂਆਤ ਡਾ. ਅੰਕਦੀਪ ਕੌਰ ਅੱਟਵਾਲ ਦੇ ਸੁਆਗਤ ਸੰਬੋਧਨ ਨਾਲ ਹੋਈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨੂੰ ਪਾਠਕ੍ਰਮ ਵਿਕਾਸ, ਮੁਲਾਂਕਣ ਪ੍ਰਣਾਲੀਆਂ ਅਤੇ ਗੁਣਵੱਤਾ-ਢਾਂਚੇ ਵਿਚ ਰਣਨੀਤਕ ਏਕੀਕਰਨ ਦੀ ਲੋੜ ਤੇ ਜ਼ੋਰ ਦਿੱਤਾ। ਵਾਇਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਮਨੁੱਖੀ ਬੁੱਧੀ ਅਤੇ ਨੈਤਿਕ ਵਿਚਾਰਸ਼ੀਲਤਾ ਨੂੰ ਬਲ ਪ੍ਰਦਾਨ ਕਰਨ ਵਾਲੀ ਸਹਿਯੋਗੀ ਸ਼ਕਤੀ ਹੈ। ਪਹਿਲੇ ਦਿਨ ਦਾ ਮੁੱਖ ਵਿਗਿਆਨਕ ਸੈਸ਼ਨ ਡਾ. ਰਿਪੁਦਮਨ ਸਿੰਘ (ਮੀਡੀਆ ਸਿੱਖਿਅਕ, ਪ੍ਰਮਾਣਿਤ ਏਡੀਆਈਆਰਏ. ਟ੍ਰੇਨਰ ਅਤੇ ਅਸਿਸਟੈਂਟ ਪ੍ਰੋਫੈਸਰ, ਚਿਤਕਾਰਾ ਯੂਨੀਵਰਸਿਟੀ) ਵੱਲੋਂ ਪੇਸ਼ ਕੀਤਾ ਗਿਆ।ਸੈਸ਼ਨ ਦੌਰਾਨ ਨੈਤਿਕਤਾ ਅਤੇ ਜ਼ਿੰਮੇਵਾਰ ਵਰਤੋਂ ਸੰਬੰਧੀ ਵਿਚਾਰਾਂ ਨੇ ਵਿਦਵਾਨਾਂ ਵਿਚ ਵਿਸ਼ੇਸ਼ ਰੁਚੀ ਪੈਦਾ ਕੀਤੀ। ਦੂਜੇ ਦਿਨ ਵਿਗਿਆਨਕ ਵਿਚਾਰ-ਗੋਸ਼ਠੀ ਦੇ ਮੁੱਖ ਵਕਤਾ ਡਾ. ਕਰਮਜੀਤ ਸਿੰਘ ਧਾਲੀਵਾਲ (ਅਸਿਸਟੈਂਟ ਪ੍ਰੋਫੈਸਰ, ਭੌਤਿਕ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਸਨ। ਸੈਮੀਨਾਰ ਦਾ ਸੰਚਾਲਨ ਜਸਪ੍ਰੀਤ ਕੌਰ (ਮੈਂਬਰ, ਆਈਕਿਉਂਏਸੀ) ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਡਾ. ਸਿਕੰਦਰ ਸਿੰਘ (ਡੀਨ ਵਿਦਿਆਰਥੀ ਭਲਾਈ), ਡਾ. ਹਰਨੀਤ ਕੌਰ (ਡੀਨ, ਸਿੱਖਿਆ ਅਤੇ ਜਾਣਕਾਰੀ ਵਿਗਿਆਨ), ਡਾ. ਹਰਦੇਵ ਸਿੰਘ (ਕਨਵੀਨਰ, ਭਾਰਤੀ ਗਿਆਨ ਪ੍ਰਣਾਲੀ ਅਤੇ ਡੀਨ, ਧਰਮ ਅਧਿਐਨ), ਡਾ. ਨਵ ਸ਼ਗਨ ਦੀਪ ਕੌਰ (ਮੁਖੀ, ਸਮਾਜ ਸ਼ਾਸਤਰ ਵਿਭਾਗ), ਡਾ. ਮੋਨਿਕਾ ਐਅਰੀ (ਅਸਿਸਟੈਂਟ ਪ੍ਰੋਫੈਸਰ, ਜੂਲੋਜੀ) ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਸ਼ਾਮਲ ਸਨ।