ਜ਼ਮੀਨੀ ਖ਼ਰੀਦੋ ਫਰੋਖਤ ਮਾਮਲੇ ’ਚ ਧੋਖਾਧੜੀ ਦੇ ਦੋਸ਼ ਹੇਠ ਦੋ ਨਾਮਜ਼ਦ
ਜ਼ਮੀਨੀ ਖ਼ਰੀਦੋ ਫਰੋਖਤ ਮਾਮਲੇ ’ਚ ਧੋਖਾ ਧੜੀ ਦੇ ਦੋਸ਼ ਹੇਠ ਦੋ ਨਾਮਜ਼ਦ
Publish Date: Fri, 20 Mar 2026 06:05 PM (IST)
Updated Date: Fri, 20 Mar 2026 06:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਡਾਲੀ ਆਲਾ ਸਿੰਘ ਪੁਲਿਸ ਨੇ ਜ਼ਮੀਨੀ ਖ਼ਰੀਦੋ-ਫਰੋਖਤ ਮਾਮਲੇ ’ਚ ਧੋਖਾ ਧੜੀ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਸੀ, ਜਿਸ ਵਿਚ ਮੁਦਈ ਨੇ ਦੱਸਿਆ ਕਿ ਉਸ ਨੇ ਤੇ ਮਨਪ੍ਰੀਤ ਸਿੰਘ ਨੇ ਖੇਤੀ ਲਈ ਜ਼ਮੀਨ ਖ੍ਰੀਦਣ ਲਈ ਸੁਰੇਸ਼ ਕੁਮਾਰ ਨਾਲ ਗੱਲਬਾਤ ਕੀਤੀ ਸੀ, ਜਿਸ ਨੇ ਰਾਜਿੰਦਰਗੜ੍ਹ ਵਿਖੇ 3 ਏਕੜ ਜ਼ਮੀਨ ਦਾ ਸੌਦਾ ਦੱਸਿਆ। ਜਿਸ ਦੀ ਖ਼ਰੀਦ ਲਈ ਪੈਸੇ ਮਾਲਕਾਂ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਬਜਾਏ ਸੁਰੇਸ਼ ਕੁਮਾਰ ਨੇ ਆਪਣੇ ਖਾਤੇ ਵਿਚ ਵੱਖ-ਵੱਖ ਤਰ੍ਹਾਂ ਨਾਲ ਕੁੱਲ 27 ਲੱਖ 50 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ ਸਨ ਅਤੇ ਜ਼ਮੀਨ ਦਾ ਬਿਆਨਾਂ ਮਾਲਕਾਂ ਤੇ ਆਪਣੇ ਭਰਾ ਨਰੇਸ਼ ਕੁਮਾਰ ਦੇ ਨਾਂ ਕਰਵਾ ਲਿਆ ਸੀ। ਹੁਣ ਕਥਿਤ ਦੋਸ਼ੀ ਸੁਰੇਸ਼ ਕੁਮਾਰ ਅਤੇ ਨਰੇਸ਼ ਕੁਮਾਰ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕਰ ਰਹੇ ਹਨ ਅਤੇ ਨਾ ਹੀ ਜ਼ਮੀਨ ਨਾਮ ਕਰਵਾ ਰਹੇ ਹਨ। ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਦੋਨੋਂ ਭਰਾਵਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।