ਔਰਤ ਨਾਲ ਖਿੱਚ ਧੂਹ ਦੇ ਮਾਮਲੇ ’ਚ ਦੋ ਨਾਮਜ਼ਦ
ਔਰਤ ਨਾਲ ਖਿੱਚ ਧੂਹ ਦੇ ਮਾਮਲੇ ’ਚ ਦੋ ਨਾਮਜ਼ਦ
Publish Date: Tue, 03 Feb 2026 05:39 PM (IST)
Updated Date: Tue, 03 Feb 2026 05:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਔਰਤ ਨਾਲ ਖਿੱਚ ਧੂਹ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਵਿਚ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਛਪਾਲ ਸਿੰਘ, ਅਮਨਦੀਪ ਤੇ ਕੁੱਝ ਹੋਰ ਨਾ ਮਾਲੂਮ ਵਿਅਕਤੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਅਸ਼ਲੀਲ ਢੰਗ ਨਾਲ ਛੂਹਿਆ ਤੇ ਖਿੱਚ ਧੂਹ ਕੀਤੀ ਹੈ।