ਮੋਬਾਈਲ ਫ਼ੋਨ ਤੇ ਪਰਸ ਖੋਹਣ ਦੇ ਮਾਮਲੇ ’ਚ ਦੋ ਨਾਮਜ਼ਦ
ਮੋਬਾਇਲ ਫ਼ੋਨ ਤੇ ਪਰਸ ਖੋਹਣ ਦੇ ਮਾਮਲੇ ’ਚ ਦੋ ਨਾਮਜ਼ਦ
Publish Date: Wed, 28 Jan 2026 06:44 PM (IST)
Updated Date: Wed, 28 Jan 2026 06:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੁਲਿਸ ਵੱਲੋਂ ਦੋ ਵਿਅਕਤੀਆਂ ਖ਼ਿਲਾਫ਼ ਮੋਬਾਈਲ ਫ਼ੋਨ ਝਪਟ ਕੇ ਖੋਹ ਲੈਣ ਤੇ ਜੇਬ ’ਚੋਂ ਪਰਸ ਕੱਢ ਕੇ ਲੈ ਜਾਣ ਦੇ ਮਾਮਲੇ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਰ ਹਰਜੀਤ ਸਿੰਘ ਵਾਸੀ ਪਿੰਡ ਮੁਗਲ ਮਾਜਰਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ 2 ਕੰਮ ਦੇ ਸਿਲਸਿਲੇ ਵਿਚ ਅੰਬੇਮਾਜਰਾ ਵਿਖੇ ਆਇਆ ਸੀ ਜਿੱਥੇ ਉਸ ਨੂੰ ਕੁੱਝ ਵਿਅਕਤੀ ਸਮਾਂ ਪੁੱਛਣ ਲੱਗੇ। ਜਦੋਂ ਉਹ ਆਪਣਾ ਫ਼ੋਨ ਕੱਢ ਕੇ ਉਕਤਾਨ ਵਿਅਕਤੀਆਂ ਨੂੰ ਸਮਾਂ ਦੱਸਣ ਲੱਗਾ ਤਾਂ ਪਰਮਿੰਦਰ ਸਿੰਘ ਨੇ ਕਥਿਤ ਤੌਰ ’ਤੇ ਉਸ ਦੇ ਹੱਥ ਵਿਚ ਫੜਿਆ ਮੋਬਾਈਲ ਫ਼ੋਨ ਝਪਟ ਮਾਰ ਕੇ ਖੋਹ ਲਿਆ ਤੇ ਪੈਂਟ ਦੀ ਜੇਬ ’ਚੋਂ ਮੁਦੱਈ ਦਾ ਪਰਸ ਵੀ ਕੱਢ ਲਿਆ। ਪੁਲਿਸ ਨੇ ਪਰਮਿੰਦਰ ਸਿੰਘ ਤੇ ਮਨੀਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।