ਸੁੰਦਰਕਾਂਡ ਦਾ ਕਰਵਾਇਆ ਪਾਠ
ਸੁੰਦਰਕਾਂਡ ਦਾ ਪਵਿੱਤਰ ਪਾਠ ਸਿੱਧਪੀਠ ਸ਼੍ਰੀ ਇੱਛਾਪੁਰਨ ਪੀਪਲ ਵਾਲੇ ਹਨੂੰਮਾਨ ਮੰਦਿਰ ਵਿਖੇ ਹੋਇਆ।
Publish Date: Sun, 08 Mar 2026 04:48 PM (IST)
Updated Date: Sun, 08 Mar 2026 04:51 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਅਮਲੋਹ ਰੋਡ ’ਤੇ ਸਥਿਤ ਸਿੱਧਪੀਠ ਸ਼੍ਰੀ ਇੱਛਾਪੁਰਾਣ ਪਿੱਪਲ ਵਾਲੇ ਹਨੂੰਮਾਨ ਮੰਦਿਰ ਵਿਖੇ ਲੋਹਾ ਨਗਰੀ ਦੀ ਪ੍ਰਸਿੱਧ ਧਾਰਮਿਕ ਸੰਸਥਾ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਵੱਲੋਂ ਸੁੰਦਰਕਾਂਡ ਦਾ ਪਾਠ ਕਰਵਾਇਆ ਗਿਆ। ਮੰਦਰ ਦੇ ਪੁਜਾਰੀ ਪੰਡਿਤ ਗਣੇਸ਼ ਜੀ ਨੇ ਮੁੱਖ ਯਜਮਾਨ ਬਾਲ ਸੁਗਰੀਵ ਦੁਆਰਾ ਸ਼੍ਰੀ ਹਨੂੰਮਾਨ ਜੀ ਤੇ ਸ਼੍ਰੀ ਰਾਮਾਇਣ ਜੀ ਦੀ ਰਸਮੀ ਪੂਜਾ ਕਰਵਾਈ। ਇਸ ਮੌਕੇ ਸੰਕੀਰਤਨ ਕਰਦੇ ਹੋਏ ਸ਼ਰਧਾਲੂਆਂ ਨੇ ਬਾਲਾ ਜੀ ਦੇ ਮੁੱਖ ਭਜਨਾਂ ’ਤੇ ਨੱਚਣਾ ਸ਼ੁਰੂ ਕਰ ਦਿੱਤਾ। ਅਰਦਾਸ ਉਪਰੰਤ ਸ਼ਰਧਾਲੂਆਂ ਵਿਚ ਲੰਗਰ ਵਰਤਾਈਆਂ ਗਿਆ। ਇਸ ਮੌਕੇ ਮੰਦਿਰ ਦੇ ਸ਼ਰਧਾਲੂ ਨਰੇਸ਼ ਘਈ, ਰਾਮ ਕਿਸ਼ਨ ਤਿਵਾੜੀ, ਅਰੁਣ ਸ਼ਰਮਾ, ਨਰਿੰਦਰ ਭਾਟੀਆ, ਪੂਜਾ ਮਿੱਤਲ, ਮਾਸਟਰ ਅਮਰਜੀਤ, ਮਾਸਟਰ ਹਰਮਿੰਦਰ ਸਿੰਘ ਮਾਹੀ, ਬਾਲ ਸੁਗਰੀਵ ਯਾਦਵ, ਸੰਦੇਸ਼ ਯਾਦਵ, ਚਿੰਤਾ ਦੇਵੀ, ਨਾਗਾ ਰਾਮ, ਮੰਜੂ ਕੁਮਾਰ, ਮੱਖਣ ਕੁਮਾਰ, ਦੇਵੀ ਕ੍ਰਿਸ਼ਨ, ਯੁਵਰਾਜ ਕੁਮਾਰ, ਸੋਨੀ ਕੁਮਾਰ, ਯੁਵਰਾਜ ਕੁਮਾਰ, ਸੋਨੀ ਕੁਮਾਰ, ਸੋਨੀ, ਰਾਮ ਕਿਸ਼ਨ ਤਿਵਾੜੀ, ਬਲਰਾਮ ਆਦਿ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੇ ਸ਼ਰਧਾਲੂ ਮੌਜੂਦ ਸਨ।