ਸੜਕ ਹਾਦਸਿਆਂ ’ਚ ਦੋ ਬਾਈਕ ਸਵਾਰਾਂ ਦੀ ਮੌਤ
ਸੜਕ ਹਾਦਸਿਆਂ ’ਚ ਦੋ ਬਾਈਕ ਸਵਾਰਾਂ ਦੀ ਮੌਤ
Publish Date: Sat, 07 Mar 2026 05:49 PM (IST)
Updated Date: Sat, 07 Mar 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਬਾਈਕ ਸਵਾਰਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਅਮਲੋਹ ਪੁਲਿਸ ਨੇ ਸਲੀਮ ਖਾਂ ਵਾਸੀ ਪਿੰਡ ਰਾਏਪੁਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿੰਡ ਦਾ ਰਹਿਣ ਵਾਲਾ ਰਜਿੰਦਰ ਸਿੰਘ 5 ਮਾਰਚ ਨੂੰ ਮੋਟਰਸਾਈਕਲ ਦੇ ਘਰ ਜਾ ਰਿਹਾ ਸੀ, ਉਸ ਦੌਰਾਨ ਪਿੰਡ ਮਾਲੋਵਾਲ ਨੇੜੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਇੱਕ ਹੋਰ ਸੜਕ ਹਾਦਸੇ ਦੇ ਮਾਮਲੇ ਵਿੱਚ ਮੂਲੇਪੁਰ ਪੁਲਿਸ ਨੇ ਯੋਗਰਾਜ ਵਾਸੀ ਪਿੰਡ ਧੀਰਪੁਰ ਦੀ ਸ਼ਿਕਾਇਤ ਤੇ ਟਰਾਲਾ ਚਾਲਕ ਨੂੰ ਨਾਮਜ਼ਦ ਕੀਤਾ ਹੈ। ਯੋਗਰਾਜ ਨੇ ਪੁਲਿਸ ਨੂੰ ਦੱਸਿਆ ਕਿ 5 ਮਾਰਚ ਨੂੰ ਉਸ ਦਾ ਪਿਤਾ ਸ਼ਿੰਦਾ ਰਾਮ ਬਾਈਕ ਤੇ ਪਟਿਆਲੇ ਨੂੰ ਜਾ ਰਿਹਾ ਸੀ। ਉਸ ਦੌਰਾਨ ਉਹ ਪਿੰਡ ਰੁੜਕੀ ਨੇੜੇ ਗਲਤ ਢੰਗ ਨਾਲ ਖੜਾ ਕੀਤੇ ਟਰਾਲੇ ਨਾਲ ਜਾ ਟਕਰਾਇਆ ਜਿਸ ਨਾਲ ਉਸਦੀ ਮੌਤ ਹੋ ਗਈ। ਮੂਲੇਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਟਰੱਕ ਚਾਲਕ ਮਨਜੀਤ ਸਿੰਘ ਵਾਸੀ ਗਵਾਲੀਅਰ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।