ਚੋਰੀ ਕੀਤੇ ਬਾਈਕ ਸਣੇ ਦੋ ਕਾਬੂ
ਚੋਰੀ ਕੀਤੇ ਬਾਈਕ ਸਣੇ ਦੋ ਕਾਬੂ
Publish Date: Tue, 10 Mar 2026 05:25 PM (IST)
Updated Date: Tue, 10 Mar 2026 05:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਕੀਤੇ ਬਾਈਕ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਦੀਪਕ ਜੋਸਨ ਵਾਸੀ ਸੁਨਾਮ, ਜ਼ਿਲ੍ਹਾ ਸੰਗਰੂਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬੁਲੇਟ ਮੋਟਰਸਾਈਕਲ ’ਤੇ ਬਸੀ ਪਠਾਣਾਂ ਕੰਮ ਲਈ ਆਇਆ ਸੀ। ਉਸਨੇ ਆਪਣਾ ਮੋਟਰਸਾਈਕਲ ਪੁਰਾਤਨ ਜੇਲ੍ਹ ਦੇ ਬਾਹਰ ਬਣੀ ਪਾਰਕਿੰਗ ਵਿਚ ਖੜ੍ਹਾ ਕੀਤਾ ਸੀ, ਜੋ ਚੋਰੀ ਹੋ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਮਨਦੀਪ ਸਿੰਘ ਤੇ ਆਸਿਫ ਨੂੰ ਚੋਰੀ ਕੀਤੇ ਬੁਲੇਟ ਮੋਟਰਸਾਈਕਲ ਸਣੇ ਕਾਬੂ ਕਰ ਲਿਆ। ਇਸ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।