ਮੋਬਾਈਲ ਖੋਹਣ ਦੇ ਮਾਮਲੇ ’ਚ ਦੋ ਬਰੀ
ਮੋਬਾਈਲ ਖੋਹਣ ਦੇ ਮਾਮਲੇ ’ਚ ਦੋ ਬਰੀ
Publish Date: Sat, 10 Jan 2026 05:55 PM (IST)
Updated Date: Sat, 10 Jan 2026 05:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਮੋਬਾਈਲ ਸਨੈਚਿੰਗ ਦੇ ਮਾਮਲੇ ’ਚ ਗ੍ਰਿਫਤਾਰ ਦੋ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਇਸ ਮਾਮਲੇ ਵਿਚ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਸਾਲ 2021 ਦੌਰਾਨ ਮੁਕੱਦਮਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਮਨੋਜ ਵਾਸੀ ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਦੱਸਿਆ ਸੀ ਕਿ 27 ਸਤੰਬਰ 2021 ਨੂੰ ਨਾ ਮਾਲੂਮ ਬਾਈਕ ਸਵਾਰ ਉਸ ਦਾ ਮੋਬਾਈਲ ਖੋਹ ਕੇ ਭੱਜ ਗਏ ਹਨ। ਪੁਲਿਸ ਨੇ ਇਸ ਮਮਾਲੇ ਵਿਚ ਸ਼ਿਵਾ ਤੇ ਸਿਮਰਨਜੀਤ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ਦੀ ਸੁਣਵਾਈ ਦੇ ਬਾਅਦ ਜੱਜ ਨੇ ਠੋਸ ਸਬੂਤਾਂ ਦੀ ਅਣਹੋਂਦ ਕਾਰਨ ਦੋਵਾਂ ਨੂੰ ਬਰੀ ਕਰ ਦਿੱਤਾ।