- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਮੋਤੀ ਮਹਿਰਾ ਨੂੰ ਸ਼ਰਧਾਂਜ਼ਲੀਆਂ ਅਤੇ ਮਹਿਰਾ ਪਰਿਵਾਰਾਂ ਸਮੇਤ ਉੱਘੀਆਂ ਸਖਸੀਅਤਾਂ ਦਾ ਸਨਮਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅੱਜ ਸਰਹਿੰਦ ਸ਼ਹਿਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਨਜ਼ਦੀਕ ਸ਼ਿਵ ਮੰਦਿਰ ਗਰਾਊਂਡ ਵਿਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਡਾ. ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਵਿਚ ਅਮਰ ਸ਼ਹੀਦ ਭਾਈ ਮੋਤੀ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਸਾਥੀਆਂ ਸਮੇਤ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਮਹਿਰਾ ਪਰਿਵਾਰਾਂ ਤੇ ਉੱਘੀਆਂ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਅਮਰ ਸ਼ਹੀਦ ਮੋਤੀ ਮਹਿਰਾ ਜੀ ਨੇ ਫਤਹਿਗੜ੍ਹ ਸਾਹਿਬ ਠੰਢੇ ਬੁਰਜ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਿਲਾ ਕੇ ਸੇਵਾ ਨਿਭਾਈ ਤੇ ਉਸ ਤੋਂ ਬਾਅਦ ਮੋਤੀ ਮਹਿਰਾ ਜੀ ਨੇ ਦੀਵਾਨ ਟੋਡਰ ਮੱਲ ਜੀ ਨਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਵੀ ਕਰਵਾਇਆ ਸੀ। ਮੋਤੀ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਤੇ ਪੂਰੇ ਪਰਿਵਾਰ ਦੇ ਸੱਚੇ ਸ਼ਰਧਾਲੂ ਸਨ। ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਗੁਰਦੇਵ ਸਿੰਘ ਮਹਿਰਾ, ਮਨਜੀਤ ਜੰਡਾਲੀ ਮਹਿਰਾ, ਦਰਸ਼ਨ ਸਿੰਘ ਕੋਟਲਾ ਬਜਵਾੜਾ ਮਹਿਰਾ ਦੀ ਅਗਵਾਈ ’ਚ ਭਾਈ ਮੋਤੀ ਮਹਿਰਾ ਪਰਿਵਾਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਰ ਸਾਲ 4 ਜਨਵਰੀ ਨੂੰ ਸਮਾਗਮ ਕਰੇਗੀ। ਇਸ ਮੌਕੇ ਸੁਨੀਲ ਵਰਮਾ ਸੋਨੂ ਓਪੀ ਜਿਊਲਰ ਅਤੇ ਪੰਜਾਬ ਪ੍ਰਧਾਨ ਯੂਥ ਆਗੂ ਗੁਰਤੇਜ਼ ਸਿੰਘ ਭਾਗਨਪੁਰ ਅਤੇ ਮਨੀਸ਼ ਵਰਮਾ ਅਤੇ ਵਿਪਨ ਵਰਮਾ ਬੱਬੂ ਦੀ ਅਗਵਾਈ ਹੇਠ ਚਾਹ ਆਦਿ ਦੇ ਲੰਗਰ ਲਗਾਏ ਗਏ। ਅੱਜ ਡਾ. ਹਰਬੰਸ ਲਾਲ ਅਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਮਨੀਸ਼ ਵਰਮਾ ਅਤੇ ਹੋਰ ਸ਼ਖਸੀਅਤਾਂ ਨੇ ਮਹਿਰਾ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ, ਉਨ੍ਹਾਂ ਵਿੱਚੋਂ ਪ੍ਰਧਾਨ ਗੁਰਦੇਵ ਸਿੰਘ ਡੇਰਾ ਮੀਰ ਮੀਰਾ, ਮਨਜੀਤ ਸਿੰਘ ਮਹਿਰਾ ਜੰਡਾਲੀ, ਦਰਸ਼ਨ ਸਿੰਘ ਕੋਟਲਾ ਬਜਵਾੜਾ ਡਾਕਟਰ ਸੁਖਵਿੰਦਰ ਸਿੰਘ ਹਿੰਦੂਪੁਰ, ਨਿਰਮਲ ਸਿੰਘ ਬ੍ਰਾਹਮਣ ਮਾਜਰਾ, ਪ੍ਰਿਤਪਾਲ ਸਿੰਘ ਮਹਿਰਾ ਡੇਰਾ ਮੀਰ ਮੀਰਾ, ਗੁਰਜੰਟ ਸਿੰਘ ਡੇਰਾ ਮੀਰ ਮੀਰਾ, ਰਾਜਕੁਮਾਰ ਬਸੀ ਪਠਾਣਾ, ਅਮਰੀਕ ਸਿੰਘ ਗੋਬਿੰਦਗੜ੍ਹ, ਕਮਲਜੀਤ ਕੌਰ ਜੰਡਾਲੀ, ਜਸਵਿੰਦਰ ਸਿੰਘ ਬਸੀ ਪਠਾਣਾ, ਉੱਘੀਆਂ ਸਮਾਜ ਸੇਵੀ ਸਖਸ਼ੀਅਤਾਂ ਵਿੱਚੋਂ ਡਾਕਟਰ ਐਨ, ਐਸ, ਬਾਵਾ ਬਸੀ ਪਠਾਣਾ ਅਤੇ ਸੁਨੀਲ ਵਰਮਾ ਸੋਨੂ ਐਮ ਡੀ ਓਪੀ ਜਿਊਲਰ ਸਰਹਿੰਦ, ਯੂਥ ਆਗੂ ਪੰਜਾਬ ਵਿਪਨ ਵਰਮਾ ਬੱਬੂ ਅਤੇ ਗੁਰਤੇਜ਼ ਸਿੰਘ ਭਾਗਨਪੁਰ ਵਾਈਸ ਪ੍ਰਧਾਨ ਪੰਜਾਬ ਸੰਦੀਪ ਲਵਲੀ ਅਤੇ ਜਸਪ੍ਰੀਤ ਕੌਰ ਹਿਮਾਂਯੂੰਪੁਰਾ ਸਰਹਿੰਦ, ਭਾਜਪਾ ਆਗੂ ਸ਼ਾਮ ਸੁੰਦਰ ਬ੍ਰਾਹਮਣ ਮਾਜਰਾ, ਵਾਈਸ ਪ੍ਰਧਾਨ ਪੰਜਾਬ ਅਸ਼ੋਕ ਕੁਮਾਰ ਤਲਾਣੀਆਂ ਅਤੇ ਗੋਰ ਕਮਾਲ ਤਲਾਣੀਆਂ, ਰਮੇਸ਼ ਕੁਮਾਰ ਕੌਂਸਲਰ, ਸੀ ਆਰ ਮਨਮੋਹਨ ਕੁਮਾਰ ਜਰਜਰ ਪ੍ਰਧਾਨ ਆਲ ਇੰਡੀਆ, ਨਿਸ਼ਾ ਖਾਨ ਸਰਹਿੰਦ, ਸੁੱਚਾ ਖਾਨ ਮਹਾਦੀਆ, ਪ੍ਰਧਾਨ ਸੁਰਿੰਦਰ ਕੌਰ ਜੋਤੀ ਸਰੂਪ ਫਤਿਹਗੜ ਸਾਹਿਬ, ਗੁਰਪ੍ਰੀਤ ਕੌਰ ਸਰਹਿੰਦ, ਮਹਿਲਾ ਆਗੂ ਪੰਜਾਬ ਹਰਭਜਨ ਕੌਰ, ਜਰਨੈਲ ਕੌਰ, ਮਲਕੀਤ ਕੌਰ, ਸਰਹਿੰਦ, ਮਨੀ ਮਾਣਕ ਸੂਫੀ ਗਾਇਕ ਫਤਿਹਗੜ ਸਾਹਿਬ, ਭੁਪਿੰਦਰ ਕੌਰ ਜੋਤੀ ਸਰੂਪ ਸਾਹਿਬ, ਹਨੀਫ ਖਾਨ, ਮੁਸਲਿਮ ਸਮਾਜ ਸੇਵੀ ਆਗੂ ਹਾਜੀ ਬਾਬਾ ਦਿਲਸ਼ਾਦ ਮੁਹੰਮਦ ਫਤਹਿਗੜ੍ਹ ਸਾਹਿਬ, ਮੁਹੰਮਦ ਕੈਫ, ਸੁਰਜੀਤ ਸਿੰਘ ਤਲਾਣੀਆਂ ਮਨਦੀਪ ਸਿੰਘ ਪੀਰਜੈਨ, ਸੁਖਪ੍ਰੀਤ ਸਿੰਘ ਜਮੀਤਗੜ੍ਹ, ਫ਼ੋਟੋਗ੍ਰਾਫਰ ਕ੍ਰਿਸ਼ਨਪਾਲ ਰਾਣਾ ਭਾਗਨਪੁਰ, ਜਸਨਦੀਪ ਸਿੰਘ, ਵਿਕਰਮ ਰਾਣਾ, ਗਗਨਦੀਪ ਕੌਰ ਅਤੇ ਜਸਪ੍ਰੀਤ ਕੌਰ ਬਸੀ ਪਠਾਣਾ, ਗੁਰਦੀਪ ਸਿੰਘ ਭਾਗਨਪੁਰ ਪ੍ਰੈੱਸ ਸਕੱਤਰ ਪੰਜਾਬ ਆਦਿ ਮੌਜੂਦ ਸਨ।