ਵਿਸ਼ਵ ਚਿੜੀ ਦਿਵਸ ਮੌਕੇ ਸਰਹਿੰਦ ਵਿਖੇ ਲਗਾਏ ਬੂਟੇ
ਵਿਸ਼ਵ ਚਿੜੀ ਦਿਵਸ ਮੌਕੇ ਸਰਹਿੰਦ ਵਿਖੇ ਰੁੱਖ ਲਗਾਏ, ਪੰਛੀਆਂ ਲਈ ਪਾਣੀ ਦੇ ਡੋਨੇ ਵੰਡੇ
Publish Date: Fri, 20 Mar 2026 05:56 PM (IST)
Updated Date: Fri, 20 Mar 2026 05:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਤੇ ਚੇਤਨਾ ਮੰਚ ਪੰਜਾਬ ਨੇ ਵਿਸ਼ਵ ਚਿੜੀ ਦਿਵਸ ਮੌਕੇ ਸਰਹਿੰਦ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਨੇੜੇ ਪਾਰਕ ਵਿਚ ਲੋਕਾਟ, ਅਮਰੂਦ ਅਤੇ ਅੰਬ ਦੇ ਬੂਟੇ ਲਗਾਏ। ਇਸ ਮੌਕੇ ਆਈਆਂ ਸ਼ਖ਼ਸੀਅਤਾਂ ਨੂੰ ਪੰਛੀਆਂ ਲਈ ਮਿੱਟੀ ਦੇ ਡੋਨੇ ਵੰਡੇ ਗਏ ਤਾਂ ਜੋ ਗਰਮੀ ਦੀ ਰੁੱਤ ਵਿਚ ਚਿੜੀਆਂ ਨੂੰ ਪਾਣੀ ਮਿਲ ਸਕੇ। ਡਾ. ਹਰਬੰਸ ਲਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਵਜੋਂ ਮਨਾਉਂਦੀ ਹੈ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈਆਂ, ਖਾਦਾਂ, ਦਰੱਖਤਾਂ ਦੀ ਅੰਨੇਵਾਹ ਕਟਾਈ, ਨਵੇਂ ਰੁੱਖਾਂ ਦਾ ਨਾ ਲੱਗਣਾ, ਚੌੜੀਆਂ ਸੜਕਾਂ ਅਤੇ ਪੱਕੇ ਘਰਾਂ ਕਾਰਨ ਚਿੜੀਆਂ ਤੇ ਹੋਰ ਪੰਛੀਆਂ ਦੀਆਂ ਕਿਸਮਾਂ ਤੇਜ਼ੀ ਨਾਲ ਖਤਮ ਹੋ ਰਹੀਆਂ ਹਨ। ਡਾ. ਹਰਬੰਸ ਲਾਲ ਨੇ ਦੇਸ਼-ਦੁਨੀਆਂ ਦੇ ਲੋਕਾਂ ਨੂੰ ਵਿਸ਼ਵ ਚਿੜੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਲਗਭਗ 20 ਫਲਾਂ ਦੇ ਬੂਟੇ ਵੀ ਵੰਡੇ। ਸਮਾਗਮ ਵਿਚ ਨਗਰ ਕੋਂਸਲ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਤਰਲੋਕ ਸਿੰਘ ਬਾਜਵਾ, ਵਾਈਸ ਪ੍ਰਧਾਨ ਪੰਜਾਬ, ਸੰਦੀਪ ਸਿੰਘ ਲਵਲੀ, ਮਨਮੋਹਨ ਸਿੰਘ ਸਿੱਬਲ ਹਮਾਯੂੰਪੁਰਾ, ਮਾਇਨਾਰਟੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਸੁੱਚਾ ਖਾਨ ਮਹਾਦੀਆਂ, ਅਮਰ ਸ਼ਹੀਦ ਮੋਤੀ ਰਾਮ ਮਹਿਰਾ ਜ਼ਿਲ੍ਹਾ ਵੈਲਫ਼ੇਅਰ ਕਮੇਟੀ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਲੰਗਰ ਕਮੇਟੀ ਦੇ ਜ਼ਿਲ੍ਹਾ ਚੇਅਰਮੈਨ ਦਰਸ਼ਨ ਸਿੰਘ ਕੋਟਲਾ, ਵਾਈਸ ਪ੍ਰਧਾਨ ਮਨਜੀਤ ਸਿੰਘ ਮਹਿਰਾ ਜੰਡਾਲੀ, ਸੁਨੀਲ ਕੁਮਾਰ ਮਹਾਦੀਆਂ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਸਰਦਾਰਾ ਸਿੰਘ ਰਾਮ ਦਾਸ ਨਗਰ, ਹਰਵਿੰਦਰ ਸਿੰਘ ਵਰਮਾ ਸਰਹਿੰਦ, ਹਰਪ੍ਰੀਤ ਸਿੰਘ ਬੋਰਾਂ, ਪ੍ਰੈੱਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਨਪੁਰ ਆਦਿ ਮੌਜੂਦ ਸਨ।