ਕਾਲਜ ’ਚ ਬੂਟੇ ਲਗਾਉਣ ਦੀ ਮੁਹਿੰਮ ਤੇ ਸੰਗੀਤਕ ਸਮਾਗਮ ਕਰਵਾਈ
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਅਤੇ ਸੰਗੀਤਕ ਸਮਾਗਮ ਦਾ ਆਯੋਜਨ
Publish Date: Fri, 20 Mar 2026 06:01 PM (IST)
Updated Date: Fri, 20 Mar 2026 06:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਕੈਂਪਸ ਵਿਚ ਕਾਲਜ ਦੇ ਐਨਐਸਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ‘ਰੁੱਤ’ ਨਾਮ ਹੇਠ ਬੂਟੇ ਲਗਾਉਣ ਦੀ ਮੁਹਿੰਮ ਕਰਵਾਈ ਗਈ। ਪ੍ਰੋਗਰਾਮ ਦੇ ਦੂਜੇ ਹਿੱਸੇ ’ਚ ਕੁਦਰਤ ਨਾਲ ਬਿਤਾਈਆਂ ਘੜੀਆਂ ਦਾ ਜਸ਼ਨ ਮਨਾਉਣ ਲਈ ਸੰਗੀਤਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਦੁਪਹਿਰ 12:30 ਵਜੇ ਕਾਲਜ ਦੇ ਸਫਾਈ ਕਰਮਚਾਰੀ ਸਵਰਗੀ ਅਨੁਰਾਗ ਨਾਹਰ ਨੂੰ ਯਾਦ ਕਰਦਿਆਂ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਮੁੱਢਲੀ ਸੰਭਾਲ ਸਬੰਧੀ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਦੁਪਹਿਰ 1:00 ਵਜੇ ਤੋਂ 2:40 ਵਜੇ ਤੱਕ ਵਲੰਟੀਅਰਾਂ ਨੇ ਪੌਦੇ ਲਗਾਉਣ ਦੇ ਨਾਲ-ਨਾਲ ਵੱਡੇ ਰੁੱਖਾਂ ਅਤੇ ਲੋਹੇ ਦੇ ਖੰਭਿਆਂ ਨੂੰ ਰੰਗ ਕਰਕੇ ਮੁਹਿੰਮ ਵਿਚ ਸਰਗਰਮ ਭਾਗ ਲਿਆ। ਇਸ ਉਪਰਾਲੇ ਨਾਲ ਕੈਂਪਸ ਨੂੰ ਹਰਾ-ਭਰਾ ਅਤੇ ਜੀਵੰਤ ਰੂਪ ਮਿਲਿਆ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਨੇ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਦਸ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਪੌਦੇ ਲਗਾਉਣ ਦੇ ਵੱਖ-ਵੱਖ ਲਾਭਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਦੂਜੇ ਹਿੱਸੇ ਵਿੱਚ ਸਾਰੇ ਵਿਦਿਆਰਥੀਆਂ ਅਤੇ ਸਟਾਫ ਤੋਂ ਗ੍ਰੀਨ ਕੈਂਪਸ ਪ੍ਣ ਕਰਵਾਇਆ ਗਿਆ। ਇਸ ਉਪਰੰਤ ਲਾਈਵ ਸੰਗੀਤਕ ਪ੍ਰੋਗਰਾਮ ਦੌਰਾਨ ਜਸ਼ਨਪ੍ਰੀਤ ਸਿੰਘ, ਦੀਪਾਂਜਲੀ ਅਤੇ ਗਗਨਜੋਤ ਕੌਰ ਨੇ ਆਪਣੀਆਂ ਮੋਹਕ ਪ੍ਰਸਤੁਤੀਆਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਪ੍ਰੋਗਰਾਮ ਦੇ ਅਖੀਰਲੇ ਪੜਾਅ ਵਿੱਚ ਪ੍ਰੋ. ਗੁਰਲੀਨ ਕੌਰ ਧਾਲੀਵਾਲ ਵੱਲੋਂ ਕਵਿਤਾ ਵੀ ਸਾਂਝੀ ਕੀਤੀ ਗਈ। ਇਸ ਮੌਕੇ ਵਿਦਿਆਰਥੀ ਖੁਸ਼ਪ੍ਰੀਤ ਸਿੰਘ ਵੱਲੋਂ ਲਿਖੀ ਕਵਿਤਾ ਦੀ ਕਿਤਾਬ “ਸਫਰ-ਏ-ਸ਼ਾਇਰ” ਦਾ ਕਵਰ ਪੇਜ ਰਿਲੀਜ਼ ਕੀਤਾ ਗਿਆ ਅਤੇ ਕਵਿਤਾ ਪਾਠ ਵੀ ਕੀਤਾ ਗਿਆ। ਸਮਾਗਮ ਵਿਚ ਡਾ. ਬਿਕਰਮਜੀਤ ਸਿੰਘ (ਐਨ.ਐਸ.ਐਸ. ਪ੍ਰੋਗਰਾਮ ਅਫਸਰ), ਡਾ. ਇਸ਼ਪ੍ਰੀਤ ਸਿੰਘ (ਇੰਚਾਰਜ, ਰੈਡ ਰਿਬਨ ਕਲੱਬ), ਡਾ. ਦਿਵਿਆ ਗੁਪਤਾ (ਐਨਐਸਐਸ ਪ੍ਰੋਗਰਾਮ ਅਫਸਰ), ਡਾ. ਜੀਐਸ ਬਰਾੜ, ਡਾ. ਜਤਿੰਦਰ ਸਿੰਘ ਸੈਣੀ, ਡਾ. ਸਰਬਜੀਤ ਕੌਰ, ਪ੍ਰੋ. ਗੁਰਲੀਨ ਕੌਰ ਧਾਲੀਵਾਲ, ਪ੍ਰੋ. ਗੁਰਿੰਦਰਪਾਲ ਕੌਰ, ਡਾ. ਅਮਨਦੀਪ ਸਿੰਘ, ਡਾ. ਪਲਵਿੰਦਰ ਸਿੰਘ ਅਤੇ ਡਾ. ਬਲਰਾਜ ਸਿੰਘ ਸਮੇਤ ਕਈ ਮਾਣਯੋਗ ਫੈਕਲਟੀ ਮੈਂਬਰ ਹਾਜ਼ਰ ਰਹੇ। ਇਸ ਤੋਂ ਇਲਾਵਾ ਸੁਰਿੰਦਰ ਸਿੰਘ (ਜੇਈ), ਅਜਮੇਰ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਵੀ ਸਮਾਗਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਕਾਲਜ ਦੇ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਦੌਰਾਨ ਪਰਿਆਵਰਨ ਸੰਭਾਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।